ਪੰਜਾਬ

punjab

ETV Bharat / state

50 ਲੱਖ ਦੀ ਲੁੱਟ ਕਰਨ ਵਾਲੇ ਪੰਜ ਮੈਂਬਰ ਅਸਲੇ ਅਤੇ ਨਕਦੀ ਸਮੇਤ ਗ੍ਰਿਫਤਾਰ - ਫ਼ਤਹਿਗੜ੍ਹ ਸਾਹਿਬ

ਅਮਲੋਹ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿੰਨ੍ਹਾਂ ਦਾ 50 ਲੱਖ ਦੀ ਲੁੱਟ 'ਚ ਵੀ ਹੱਥ ਸਾਹਮਣੇ ਆਇਆ ਹੈ।

50 ਲੱਖ ਦੀ ਲੁੱਟ ਕਰਨ ਵਾਲੇ  ਗ੍ਰਿਫਤਾਰ
50 ਲੱਖ ਦੀ ਲੁੱਟ ਕਰਨ ਵਾਲੇ ਗ੍ਰਿਫਤਾਰ

By

Published : May 17, 2023, 2:19 PM IST

50 ਲੱਖ ਦੀ ਲੁੱਟ ਕਰਨ ਵਾਲੇ ਗ੍ਰਿਫਤਾਰ

ਫ਼ਤਹਿਗੜ੍ਹ ਸਾਹਿਬ: ਪੰਜਾਬ 'ਚ ਲਗਾਤਾਰ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਜਾਂਦੇ ਹਨ ਕਿ ਲੁੱਟਾਂ-ਖੋਹਾਂ ਕਰਨ ਵਾਲਿਆਂ ਨੇ ਆਮ ਲੋਕਾਂ ਦਾ ਜੀਣਾ ਮੌਹਾਲ ਕਰ ਦਿੱਤਾ ਹੈ। ਇਸ ਸਭ ਦੇ ਵਿਚਕਾਰ ਅਮਲੋਹ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅਮਲੋਹ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਗਿਰੋਹ ਦੇ ਮੈਂਬਰਾਂ ਵੱਲੋਂ ਲਗਾਤਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਪੁਲਿਸ ਨੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਅਸਲੇ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਪੰਜ ਮੈਬਰਾਂ ਵਿੱਚ ਦੋ ਮੈਂਬਰਾਂ ਮੰਡੀ ਗੋਬਿੰਦਗੜ੍ਹ ਵਿਖੇ ਪਿਛਲੇ ਦਿਨੀਂ ਹੋਈ 50 ਲੱਖ ਦੀ ਲੁੱਟ ਵਿੱਚ ਸ਼ਾਮਲ ਸਨ।

ਕੀ-ਕੀ ਹੋਇਆ ਬਰਾਮਦ: ਇਸ ਸਬੰਧੀ ਡੀਐਸਪੀ ਅਮਲੋਹ ਜੰਗਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ 'ਚ ਕੰਮ ਕਰ ਰਹੀ ਸੀ .ਆਈ.ਏ. ਦੀ ਇੱਕ ਟੀਮ ਵੱਲੋਂ ਬੀਤੀ 11 ਮਈ ਨੂੰ ਅਮਲੋਹ ਦੇ ਇਲਾਕੇ 'ਚੋਂ ਅਰਸ਼ਦੀਪ ਸਿੰਘ ਅਰਸ਼ੂ,ਚੰਦ ਸਿੰਘ, ਸਖਮੰਦਰ ਸਿੰਘ, ਬਲਵੰਤ ਸਿੰਘ ਅਤੇ ਰਵੀਦੀਪ ਸਿੰਘ ਨੂੰ ਦੋ ਪਿਸਟਲ 315 ਬੋਰ, ਦੋ ਜਿੰਦਾ ਰੌਂਦ, ਇੱਕ ਆਲਟੋ ਕਾਰ, ਦੋ ਚਾਕੂ ਅਤੇ ਰਾਡ ਸਮੇਤ ਗ੍ਰਿਫਤਾਰ ਕੀਤਾ ਗਿਆ।

50 ਲੱਖ ਦੀ ਲੁੱਟ: ਕਾਬਲੇਜ਼ਿਕਰ ਹੈ ਕਿ ਗ੍ਰਿਫਤਾਰ ਮੈਂਬਰਾਂ 'ਚੋਂ ਅਰਸ਼ਦੀਪ ਸਿੰਘ ਅਤੇ ਚੰਦ ਸਿੰਘ ਬੀਤੀ 22 ਅਪ੍ਰੈਲ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਹੋਈ 50 ਲੱਖ ਰੁਪਏ ਦੀ ਡਕੈਤੀ 'ਚ ਵੀ ਸ਼ਾਮਲ ਸਨ। ਜਿਨਾਂ ਵੱਲੋਂ ਡਕੈਤੀ ਦੇ ਪੈਸਿਆਂ 'ਚੋਂ ਖਰੀਦਿਆ ਗਿਆ 60,000 ਰੁਪਏ ਦਾ ਕੈਮਰਾ ਅਤੇ 3,60,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ । ਡੀਐਸਪੀ ਅਮਲੋਹ ਜੰਗਜੀਤ ਸਿੰਘ ਨੇ ਦੱਸਿਆ ਕਿ ਤਫਤੀਸ਼ ਦੌਰਾਨ ਖੁਲਾਸਾ ਹੋਇਆ ਕਿ ਇਸ ਗਿਰੋਹ ਦੇ ਮੈਂਬਰ ਚੰਦ ਸਿੰਘ , ਅਰਸ਼ਦੀਪ ਸਿੰਘ ਤੇ ਰਵੀਦੀਪ ਸਿੰਘ ਫਿਰੌਤੀਆਂ ਮੰਗਣ ਅਤੇ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਵੀ ਕਰਦੇ ਸਨ, ਜਿਨਾਂ ਦੀ ਨਿਸ਼ਾਨਦੇਹੀ 'ਤੇ 7 ਚੋਰੀਸ਼ੁਦਾ ਮੋਟਰਸਾਈਕਲ ਹੁਣ ਤੱਕ ਬਰਾਮਦ ਕੀਤੇ ਹਨ।

ਭੈੜੇ ਅਨਸਰਾਂ 'ਤੇ ਸਖਤ ਤੋਂ ਸਖਤ ਕਾਰਵਾਈ: ਇਸ ਮੌਕੇ ਡੀਐਸਪੀ ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਭੈੜੇ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦਾ ਮਾਹੌਲ ਕਰਨ ਵਾਲੇ ਭੈੜੇ ਅਨਸਰਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ। ਉਸਦੀ ਸੂਚਨਾ ਪੁਲਸ ਦਿੱਤੀ ਜਾਵੇ।

ABOUT THE AUTHOR

...view details