2.50 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਪਹਿਲਾ ਆਨ-ਲਾਈਨ ਸੀਐੱਨਜੀ ਗੈਸ ਸਟੇਸ਼ਨ - development
ਜੀਟੀ ਰੋਡ 'ਤੇ ਵਾਹਨਾਂ ਨੂੰ ਹੁਣ 24 ਘੰਟੇ ਸੀਐੱਨਜੀ ਦੀ ਸਪਲਾਈ ਮਲੇਗੀ। ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਸੀਐੱਨਜੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ। ਸੀਐੱਨਜੀ ਡੀਜ਼ਲ ਅਤੇ ਪੈਟਰੋਲ ਨਾਲੋ ਸਸਤੀ ਪੈਂਦੀ ਹੈ ਅਤੇ ਵਾਤਾਵਰਨ ਪ੍ਰਦੂਸ਼ਣ ਘਟਾਉਣ ਵਿੱਚ ਵੀ ਸਹਾਈ ਹੁੰਦੀ ਹੈ।
ਸ੍ਰੀ ਫਤਿਹਗੜ੍ਹ ਸਾਹਿਬ: ਦਿੱਲੀ-ਅਮ੍ਰਿੰਤਸਰ ਜੀਟੀ ਰੋਡ 'ਤੇ ਦਸਮੇਸ਼ ਐੱਚਪੀ ਸੈਂਟਰ ਹਰਬੰਸਪੁਰਾ ਵਿਖੇ ਪੰਜਾਬ ਦੇ ਪਹਿਲੇ ਆਨ-ਲਾਈਨ ਸੀਐੱਨਜੀ ਗੈਸ ਸਟੇਸ਼ਨ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਾਹਲ ਨੇ ਦਸਿਆ ਕਿ ਦਿੱਲੀ -ਅਮ੍ਰਿੰਤਸਰ ਜੀਟੀ ਰੋਡ 'ਤੇ ਖੁਲਿਆ ਹੈ ਇਹ ਪੰਜਾਬ ਦਾ ਪਹਿਲਾ ਆਨ-ਲਾਇਨ ਸੀਐੱਨਜੀ ਗੈਸ ਸਟੇਸ਼ਨ ਹੈ। ਜੋ ਕਿ ਸੀਐੱਨਜੀ ਪਾਇਪ ਲਾਇਨ ਤੇ ਆਈਆਰਐੱਮ ਐਨਰਜੀ ਵੱਲੋਂ 2.50 ਕਰੋੜ ਦੀ ਲਾਗਤ ਨਾਲ ਲਾਇਆ ਗਿਆ ਹੈ। ਸੀਐੱਨਜੀ ਪਾਇਪ ਲਾਇਨ ਹੁਣ ਇਸ ਸਟੇਸ਼ਨ 'ਤੇ 24 ਘੰਟੇ ਗੈਸ ਉਪਲੱਬਧ ਹੋਵੇਗੀ। ਹੋਰਨਾਂ ਸਟੇਸ਼ਨਾਂ 'ਤੇ ਸੀਐੱਨਜੀ ਬਾਹਰੋਂ ਲਿਆ ਕੇ ਸਟੋਰ ਕੀਤੀ ਜਾਂਦੀ ਹੈ। ਇਸ ਸਟੇਸ਼ਨ 'ਤੇ ਕੁੱਲ 3 ਡਿਸਪੈਂਸਰ ਅਤੇ 6 ਨੋਜ਼ਲਜ਼ ਲਾਏ ਗਏ ਹਨ। ਬੱਸਾਂ, ਟਰੱਕਾਂ ਤੇ ਹੋਰ ਭਾਰੀ ਵਾਹਨਾਂ ਵਿੱਚ ਗੈਸ ਭਰਨ ਲਈ ਵੱਖਰਾ ਡਿਸਪੈਂਸਰ ਲਾਇਆ ਗਿਆ ਹੈ ਤੇ ਹੋਰਨਾਂ ਵਾਹਨਾਂ ਲਈ ਵੱਖਰੇ ਡਿਸਪੈਂਸਰ ਤੇ ਨੋਜ਼ਲ ਲਾਏ ਗਏ ਹਨ।