ਪੰਜਾਬ

punjab

ETV Bharat / state

ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ, ਦੋ ਜ਼ਖ਼ਮੀ - clash

ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ, ਦੋ ਗੰਭੀਰ ਰੂਪ 'ਚ ਜ਼ਖ਼ਮੀ, ਚੰਡੀਗੜ੍ਹ ਕੀਤਾ ਗਿਆ ਰੈਫ਼ਰ

ਮੌਕੇ ਦੀਆਂ ਤਸਵੀਰਾਂ

By

Published : Feb 22, 2019, 2:26 PM IST

ਸ੍ਰੀ ਫ਼ਤਹਿਗੜ੍ਹ ਸਾਹਿਬ: ਪੰਚਇਤੀ ਚੋਣਾਂ ਨੂੰ ਬੇਸ਼ੱਕ ਦੋ ਮਹੀਨੇ ਗੁਜ਼ਰ ਚੁੱਕੇ ਹਨ ਪਰ ਇਨ੍ਹਾਂ ਚੋਣਾਂ ਦੀ ਰੰਜਿਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਅਜਿਹਾ ਹੀ ਮਾਮਲਾ ਫਤਿਹਗੜ ਸਾਹਿਬ ਵਿੱਚ ਸਾਹਮਣੇ ਆਇਆ ਹੈ ਜਿੱਥੇ ਪਿੰਡ ਹੰਸਾਲੀ 'ਚ ਚੋਣਾਂ ਦੀ ਰੰਜਸ਼ ਦੇ ਚੱਲਦੇ ਦੋ ਗੁੱਟਾਂ ਵਿੱਚ ਤਕਰਾਰ ਹੋ ਗਈ।

ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਪਰਦੀਪ ਸਿੰਘ ਨੇ ਵਿਰੋਧੀ ਪਾਰਟੀ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੁਲਜੀਤ ਸਿੰਘ, ਹਰਨਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਨੇ ਪਹਿਲਾਂ ਛੱਤਰਪਾਲ ਸਿੰਘ ਅਤੇ ਗੁਰਸੇਵਕ ਸਿੰਘ ਉੱਤੇ ਹਮਲਾ ਕਰ ਦਿੱਤਾ। ਉਕਤ ਆਦਮੀਆਂ ਦੇ ਵੱਲੋਂ ਰਫਲ ਅਤੇ ਤੇਜਧਾਰ ਹਥਿਆਰਾਂ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।

ਮੌਕੇ ਦੀਆਂ ਤਸਵੀਰਾਂ
ਇਸ ਹਮਲੇ ਵਿੱਚ ਛਤਰਪਾਲ ਅਤੇ ਗੁਰਸੇਵਕ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਖੇੜਾ ਵਿੱਚ ਦਾਖ਼ਲ ਕਰਵਾਇਆ ਗਿਆ। ਛਤਰਪਾਲ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਸੀ ਅਤੇ ਗੁਰਸੇਵਕ ਸਿੰਘ ਨੂੰ ਵੀ ਸਿਰ 'ਤੇ ਚੋਟ ਲੱਗੀ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ 'ਚ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ 32 ਸੈਕਟਰ ਹਸਪਤਾਲ ਵਿੱਚ ਰੇਫਰ ਕੀਤਾ ਗਿਆ ਹੈ।

ਉੱਧਰ ਮੋਕੇ ਉੱਤੇ ਪੁੱਜੇ ਥਾਣਾ ਬਡਾਲੀ ਆਲਾ ਸਿੰਘ ਦੇ ਐੱਸਐੱਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਹੰਸਾਲੀ ਸਾਹਿਬ ਵਿੱਚ ਗੋਲੀ ਚੱਲੀ ਹੈ ਤੇ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details