ਪੰਜਾਬ

punjab

ETV Bharat / state

ਫਤਿਹਗੜ੍ਹ ਸਾਹਿਬ 'ਚ ਆਯੂਸ਼ਮਾਨ ਯੋਜਨਾ ਤਹਿਤ ਗ਼ਲਤ ਤਰੀਕੇ ਨਾਲ ਬਣ ਰਹੇ ਕਾਰਡ 'ਤੇ ਕੀਤੀ ਪ੍ਰੈਸ ਕਾਨਫਰੰਸ - Ayushman scheme

ਫ਼ਤਿਹਗੜ੍ਹ ਸਾਹਿਬ 'ਚ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਤੇ ਬਲਾਕ ਪ੍ਰਧਾਨ ਮਨੋਜ ਕੁਮਾਰ ਨੇ ਆਯੂਸ਼ਮਾਨ ਯੋਜਨਾ ਤਹਿਤ ਗਲ਼ਤ ਤਰੀਕੇ ਨਾਲ ਬਣਾਏ ਜਾ ਰਹੇ ਕਾਰਡ 'ਤੇ ਕਾਂਗਰਸ ਦੇ ਐਮ.ਐਲ.ਏ ਤੇ ਐਮ.ਸੀ 'ਤੇ ਦੋਸ਼ ਲਗਾਏ।

Press Conference
ਫ਼ੋਟੋ

By

Published : Jan 3, 2020, 9:06 AM IST

ਫ਼ਤਿਹਗੜ੍ਹ ਸਾਹਿਬ: ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਕਾਂਗਰਸ ਦੇ ਐਮ.ਸੀ ਤੇ ਐਮ.ਐਲ.ਏ 'ਤੇ ਜ਼ਾਅਲੀ ਕਾਰਡ ਬਣਾਉਣ ਦਾ ਦੋਸ਼ ਲਗਾਇਆ।

ਪ੍ਰਦੀਪ ਕੁਮਾਰ ਨੇ ਦੱਸਿਆ ਕਿ ਫ਼ਤਿਹਗੜ੍ਹ ਹੀ ਇੱਕ ਐਸਾ ਜ਼ਿਲ੍ਹਾ ਹੈ ਜਿਥੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਗਲ਼ਤ ਤਰੀਕੇ ਦੇ ਕਾਰਡ ਬਣਾਏ ਜਾ ਰਹੇ ਹਨ। ਜਿਸ ਦੀ ਜਾਣਕਾਰੀ ਬਲਾਕ ਪ੍ਰਧਾਨ ਮਨੋਜ ਕੁਮਾਰ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ 'ਚ ਡੀ.ਸੀ ਤੇ ਪੀ.ਐਮ.ਓ ਨੂੰ ਸ਼ਿਕਾਇਤ ਵੀ ਦਰਜ ਕੀਤੀ ਹੈ।

ਫ਼ੋਟੋ

ਬਲਾਕ ਪ੍ਰਧਾਨ ਮਨੋਜ ਕੁਮਾਰ ਨੇ ਦੱਸਿਆ ਕਿ ਜਿਸ ਦਿਨ ਤੋਂ ਉਹ ਮੰਡਲ ਪ੍ਰਧਾਨ ਬਣੇ ਹਨ ਉਸ ਦਿਨ ਤੋਂ ਹੀ ਉਹ ਇਸ ਦੀ ਅਵਾਜ਼ ਚੁੱਕ ਰਹੇ ਹਨ ਉਨ੍ਹਾਂ ਨੂੰ ਹੁਣ 22 ਦਿਨ ਹੋ ਗਏ ਹਨ ਅਤੇ ਉਹ 22 ਦਿਨਾਂ ਤੋਂ ਇਹ ਕਹਿ ਰਿਹੇ ਹਨ ਕਿ ਇਹ ਕਾਰਡ ਗਲ਼ਤ ਬਣ ਰਹੇ ਹਨ।

ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਸਬੰਧੀ ਅਕਾਲ ਤਖ਼ਤ ਨੂੰ ਲਿਖੀ ਚਿੱਠੀ ਬਾਰੇ ਡਾ.ਦਲਜੀਤ ਚੀਮਾ ਦੱਸਣ: ਬਰਿੰਦਰ ਢਿੱਲੋਂ

ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਬਾਰੇ ਪੁੱਛ ਪੜਤਾਲ ਕੀਤੀ ਤਾਂ ਦੱਸਿਆ ਕਿ ਇਹ ਕਾਰਡ ਸੋਨੂੰ ਨਾਮ ਦਾ ਵਿਅਕਤੀ ਬਣਾਉਂਦਾ ਹੈ। ਇਸ ਦੌਰਾਨ ਮਨੋਜ ਕੁਮਾਰ ਨੇ ਕਿਹਾ ਕਿ ਯੋਗਏਸ਼ ਨਾਮ ਦੇ ਵਿਅਕਤੀ ਨੇ ਐਫੀਡੇਵਟ ਦੇ ਕੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਉਸ ਨੂੰ ਏਜੇਂਟ ਬਣਾ ਕੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦੀ ਡਿਊਟੀ ਲਗਾਈ ਸੀ ਤੇ ਉਹ ਸਬ ਏਜੇਂਟ ਦੇ ਤੌਰ ਤੇ ਰਮੇਸ਼ ਕੁਮਾਰ ਸੋਨੂ ਨੂੰ ਮਿਲਿਆ। ਜੋ ਪਹਿਲਾਂ ਨਗਰ ਕੌਂਸਲ ਦੀ ਚੋਣ ਲੜ ਚੁੱਕਾ ਹੈ ਪਰ ਉਸ ਨੇ ਜੋ ਕਾਰਡ ਬਣਾਏ ਹਨ ਉਹ ਵਿਅਕਤੀ ਇਸ ਕਾਰਡ ਦੇ ਯੋਗ ਨਹੀਂ ਸਨ।

ਉਨ੍ਹਾਂ ਨੇ ਕਿਹਾ ਕਿ ਸੋਨੂੰ ਮਨੋਜ ਕੁਮਾਰ ਨੂੰ 104 ਫੋਨ ਕਰ ਰਿਹਾ ਹੈ ਜਿਸ ਤੋਂ ਉਹ ਧਮਕੀਆਂ ਦੇ ਰਹੇ ਹਨ ਕਿ ਉਹ ਆਪਣੀ ਸ਼ਿਕਾਇਤ ਵਾਪਿਸ ਲਵੇ। ਇਸ ਦੇ ਨਾਲ ਹੀ ਸੋਨੂੰ ਐਮ.ਸੀ ਅਤੇ ਐਮ.ਐਲ.ਏ ਦੇ ਨਾਮ ਲੈ ਕੇ ਧਮਕੀਆਂ ਦੇ ਰਿਹਾ ਹੈ।

ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਦੀ ਜਲਦ ਤੋਂ ਜਲਦ ਜਾਂਚ ਕੀਤੀ ਜਾਵੇ ਤੇ ਦੌਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ABOUT THE AUTHOR

...view details