ਸ੍ਰੀ ਫਤਿਹਗੜ੍ਹ ਸਾਹਿਬ:ਜ਼ਿਲ੍ਹਾ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਅਮਲੋਹ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਪਿੰਡ ਭੱਦਲਥੂਹਾ ਵਿਖੇ 30 ਜੁਲਾਈ ਨੂੰ ਬਿਨ੍ਹਾਂ ਨੰਬਰ ਬੁੱਲਟ ਮੋਟਰਸਾਇਕਲ ਦੇ ਨਾਲ ਗੁਰਦੀਪ ਸਿੰਘ ਵਾਸੀ ਪਿੰਡ ਨਰੈਣਗੜ ਨੂੰ ਕਾਬੂ ਕੀਤਾ ਸੀ। ਜਿਸ ਤੋਂ ਪੁੱਛਗਿਛ ਉੱਤੇ ਮੋਟਰਸਾਇਕਲ ਬੁੱਲਟ ਸਬੰਧੀ ਕੋਈ ਦਸਤਾਵੇਜ਼ ਨਾ ਮਿਲਣ ਉੱਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ।
ਆਰੋਪੀ ਨੇ ਦੱਸੀ ਚੋਰੀ ਦੀ ਕਹਾਣੀ: ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਬੁੱਲਟ ਮੋਟਰਸਾਇਕਲ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਚੋਰੀ ਕੀਤਾ ਸੀ। ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਆਰੋਪੀ ਗੁਰਦੀਪ ਸਿੰਘ ਨੇ ਸਾਫ਼ ਕੀਤਾ ਕਿ ਉਸਨੇ ਹਰਦੇਵ ਸਿੰਘ ਵਾਸੀ ਸੌਂਟੀ ਸੁਖਵਿੰਦਰ ਸਿੰਘ ਵਾਸੀ ਨਰੈਣਗੜ੍ਹ ਤੇ ਕਰਨਵੀਰ ਸਿੰਘ ਵਾਸੀ ਘੁੰਮਣਾ ਨਾਲ ਰਲ ਕੇ 25 ਜੁਲਾਈ ਦੀ ਸਵੇਰ ਕਰੀਬ 3-4 ਵਜੇ ਲੁੱਟ ਕਰਨ ਦੀ ਨੀਅਤ ਨਾਲ ਤੇਜ਼ ਧਾਰ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਟੈਂਪੂ ਨੂੰ ਇਸ ਦੇ ਡਰਾਇਵਰ ਨੂੰ ਬੁਲੇਪੁਰ ਰੋਡ ਖੰਨਾ ਨੇੜਿਓ ਅਗਵਾ ਕਰਕੇ ਅਨਾਜ ਮੰਡੀ ਅਮਲੋਹ ਵਿਖੇ ਲੈ ਆਏ।
ਡਰਾਇਵਰ ਦਾ ਕਤਲ:ਇਸ ਦੌਰਾਨ ਅਨਾਜ ਮੰਡੀ ਅਮਲੋਹ ਵਿਖੇ ਉਨ੍ਹਾਂ ਵੱਲੋਂ ਪਹਿਲਾਂ ਤੋਂ ਲਏ ਕਿਰਾਏ ਦੇ ਗੁਦਾਮ ਵਿੱਚ ਲਿਆ ਕੇ ਗੱਡੀ ਉਕਤ ਵਿੱਚ ਲੋਡਡ ਸਾਮਾਨ ਜੋ ਕਿ ਬਰਤਨ ਸਨ। ਅਨਲੋਡ ਕਰਕੇ ਲੁਕਾ ਛੁਪਾ ਕੇ ਰੱਖ ਲਏ ਤੇ ਡਰਾਇਵਰ ਹਰੀਸ਼ ਵਾਸੀ ਦਿੱਲੀ ਨੂੰ ਸਮੇਤ ਉਸ ਦੀ ਗੱਡੀ ਦੇ ਹਰਦੇਵ ਸਿੰਘ ਦੀ ਡੈਅਰੀ ਖੰਨਾ ਚੁੰਗੀ ਅਮਲੋਹ ਵਿਖੇ ਲਿਆ ਕਰ ਬਿਠਾਈ ਰੱਖਿਆ ਤੇ ਫਿਰ ਸਾਡੀ ਚਾਰਾਂ ਦੀ ਸਲਾਹ ਬਣੀ ਕਿ ਗੱਡੀ ਕਿਧਰੇ ਛੁਪਾ ਦਈਏ ਅਤੇ ਡਰਾਇਵਰ ਨੂੰ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਈਏ, ਕਿਉਂਕਿ ਡਰਾਇਵਰ ਨੂੰ ਸਾਡੇ ਨਾਮ ਤੇ ਟਿਕਾਣੇ ਆਦਿ ਬਾਰੇ ਪਤਾ ਲੱਗ ਗਿਆ ਸੀ, ਜਿਸ ਕਰਕੇ ਸਾਨੂੰ ਖਦਸਾ ਸੀ ਕਿ ਇਹ ਸਾਨੂੰ ਪੁਲਿਸ ਨੂੰ ਫੜਾ ਦੇਵੇਗਾ।