ਪੰਜਾਬ

punjab

ETV Bharat / state

ਸ਼ਰਾਬ ਚੋਰੀ ਕਰਨ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ - ਜ਼ਿਲ੍ਹਾ ਰੂਪਨਗਰ

ਅਸ਼ੋਕ ਕੁਮਾਰ ਪੁੱਤਰ ਲੇਖ ਰਾਮ ਵਾਸੀ ਕਾਈਨੋਰ ਜ਼ਿਲ੍ਹਾ ਰੂਪਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਗੁਦਾਮ  ਵਿੱਚੋਂ 234 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਚੋਰੀ ਕਰਕੇ ਲੈ ਗਏ ਹਨ।

ਸ਼ਰਾਬ ਚੋਰੀ ਕਰਨ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ
ਸ਼ਰਾਬ ਚੋਰੀ ਕਰਨ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ

By

Published : May 19, 2020, 8:37 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਇਲਾਕੇ 'ਚ ਪਿਛਲੇ ਦਿਨੀਂ ਸਾਨੀਪੁਰ ਰੋਡ ਸਰਹਿੰਦ ਵਿਖੇ 234 ਪੇਟੀਆਂ ਸ਼ਰਾਬ ਅੰਗਰੇਜ਼ੀ ਦੀਆਂ ਚੋਰੀ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹਰਕਤ 'ਚ ਆਈ ਸਰਹਿੰਦ ਪੁਲਿਸ ਨੇ ਸਰਾਬ ਚੋਰੀ ਕਰਨ ਵਾਲਿਆਂ ਨੂੰ ਅੰਗਰੇਜ਼ੀ ਸ਼ਰਾਬ ਦੀਆਂ 32 ਪੇਟੀਆਂ ਤੇ 76000 ਰੁਪਏ ਨਗਦ ਰਾਸ਼ੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਸ਼ਰਾਬ ਚੋਰੀ ਕਰਨ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ

ਮੀਡੀਆ ਦੇ ਮੁਖ਼ਾਤਬ ਹੁੰਦਿਆਂ ਡੀਐਸਪੀ ਸ੍ਰੀ ਫ਼ਤਿਹਗੜ੍ਹ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਥਾਣਾ ਸਰਹਿੰਦ ਇੰਸਪੈਕਟਰ ਰਜਨੀਸ਼ ਸੂਦ ਕੋਲ ਥਾਣਾ ਸਰਹਿੰਦ ਵਿਖੇ 3 ਅਪ੍ਰੈਲ ਨੂੰ ਅਸ਼ੋਕ ਕੁਮਾਰ ਪੁੱਤਰ ਲੇਖ ਰਾਮ ਵਾਸੀ ਕਾਈਨੋਰ ਜ਼ਿਲ੍ਹਾ ਰੂਪਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਗੁਦਾਮ ਵਿੱਚੋਂ 234 ਪੇਟੀਆਂ ਅੰਗਰੇਜ਼ੀ ਸ਼ਰਾਬ ਚੋਰੀ ਕਰਕੇ ਲੈ ਗਏ ਹਨ।

ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਗੁਰਸੇਵਕ ਸਿੰਘ ਉਰਫ਼ ਸੋਬੀ ਅਤੇ ਬਲਜਿੰਦਰ ਸਿੰਘ ਵਾਸੀ ਸਰਹਿੰਦ ਤੋਂ 32 ਪੇਟੀਆਂ ਸ਼ਰਾਬ ਅੰਗਰੇਜ਼ੀ ਤੇ 76000 ਰੁਪਏ ਬਰਾਮਦ ਕੀਤੇ ਹਨ।

ABOUT THE AUTHOR

...view details