ਪੰਜਾਬ

punjab

ETV Bharat / state

ਫ਼ਤਿਹਗੜ੍ਹ ਸਾਹਿਬ: ਪਿੰਡ ਨਰਾਇਣਗੜ੍ਹ ਛੰਨਾ 'ਚ ਲਗਾਇਆ ਐਮਰਜੈਂਸੀ ਮੈਡੀਕਲ ਕੈਂਪ

ਫ਼ਤਹ‌ਿਗੜ੍ਹ ਸਾਹਿਬ ਦੇ ਪਿੰਡ ਨਰਾਇਣਗੜ੍ਹ ਛੰਨਾ ਵਿੱਚ ਇੱਕ ਨੌਜਵਾਨ, ਜੋ ਜੀਂਦ ਹਰਿਆਣਾ ਤੋਂ ਕੰਬਾਈਨ ਨਾਲ ਕਣਕ ਦੀ ਵਾਢੀ ਕਰ ਕੇ 2 ਦਿਨ ਪਹਿਲਾਂ ਹੀ ਪਰਤਿਆ ਸੀ ਉਸ ਦੀ ਕੋਰੋਨਾ ਸਬੰਧੀ ਰਿਪੋਰਟ ਪੌਜ਼ੀਟਿਵ ਆਉਣ ’ਤੇ ਉਸ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਬਨੂੜ ਵਿੱਚ ਦਾਖਲ ਕਰਵਾ ਦਿੱਤਾ ਹੈ।

ਫ਼ੋਟੋ
ਫ਼ੋਟੋ

By

Published : May 1, 2020, 8:12 PM IST

ਫ਼ਤਹ‌ਿਗੜ੍ਹ ਸਾਹਿਬ: ਪਿੰਡ ਨਰਾਇਣਗੜ੍ਹ ਛੰਨਾ ਵਿੱਚ ਇੱਕ ਨੌਜਵਾਨ, ਜੋ ਜੀਂਦ ਹਰਿਆਣਾ ਤੋਂ ਕੰਬਾਈਨ ਨਾਲ ਕਣਕ ਦੀ ਵਾਢੀ ਕਰ ਕੇ 2 ਦਿਨ ਪਹਿਲਾਂ ਹੀ ਪਰਤਿਆ ਸੀ ਉਸ ਦੀ ਕੋਰੋਨਾ ਸਬੰਧੀ ਰਿਪੋਰਟ ਪੌਜ਼ੀਟਿਵ ਆਉਣ ’ਤੇ ਉਸ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਬਨੂੜ ਵਿੱਚ ਦਾਖਲ ਕਰਵਾ ਦਿੱਤਾ ਹੈ।

ਕੋਰੋਨਾ ਮਰੀਜ਼ ਨੌਜਵਾਨ ਦੇ 6 ਹਾਈ ਰਿਸਕ ਕੰਟੈਕਟਸ ਹਨ ਜਿਨ੍ਹਾਂ ਵਿੱਚੋਂ 2 ਵਿਅਕਤੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਨੇ ਦਿੱਤੀ।

ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਪੀੜਤ ਵਿਅਕਤੀ ਦੇ ਸਾਰੇ ਕਲੋਜ਼ ਕੰਟੈਕਟਜ਼ ਦੀ ਸਕਰੀਨਿੰਗ ਕੀਤੀ ਗਈ, ਜਿਨ੍ਹਾਂ ਨੂੰ ਕਿਸੇ ਨੂੰ ਵੀ ਖਾਂਸੀ ਬੁਖਾਰ ਜਾਂ ਸਾਹ ਲੈਣ ਵਿੱਚ ਕੋਈ ਦਿੱਕਤ ਆਦਿ ਦੇ ਲੱਛਣ ਨਹੀਂ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਇੱਕ ਵਿਅਕਤੀ ਦੇ ਸੈਂਪਲ ਲੈ ਕੇ ਜਾਂਚ ਲਈ ਵੀ ਭੇਜੇ ਹਨ। ਕੋਰੋਨਾ ਪੀੜਤ ਵਿਅਕਤੀ ਦੇ 2 ਹਾਈ ਰਿਸਕ ਕੰਟੈਕਟ ਵਿਅਕਤੀਆਂ ਨੂੰ ਜ਼ਿਲ੍ਹਾ ਹਸਪਤਾਲ, ਫ਼ਤਹਿਗੜ੍ਹ ਸਾਹਿਬ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਐਮਰਜੈਂਸੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ 28 ਦਿਨ ਤੱਕ ਇਸ ਪਿੰਡ ਵਿੱਚ ਐਕਟਿਵ ਸਰਵੇਖਣ ਜਾਰੀ ਰਹੇਗਾ।

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਦੋ ਔਰਤਾਂ (ਪਿੰਡ ਹਵਾਰਾ ਕਲਾਂ) ਤੇ 1 ਵਿਅਕਤੀ (ਮੰਡੀ ਗੋਬਿੰਦਗੜ੍ਹ), ਜੋ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ, ਪੌਜ਼ੀਟਿਵ ਪਾਏ ਗਏ ਹਨ ਤੇ ਲੁਧਿਆਣਾ ਵਿਖੇ ਜ਼ੇਰੇ ਇਲਾਜ ਹਨ, ਉਹ ਸ੍ਰੀ ਹਜ਼ੂਰ ਸਾਹਿਬ ਤੋਂ ਆ ਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਨਹੀਂ ਆਏ।

For All Latest Updates

ABOUT THE AUTHOR

...view details