ਪੰਜਾਬ

punjab

ETV Bharat / state

ਕੋਰੋਨਾ ਤੋਂ ਨਜਿੱਠਣਾ ਹੈ ਤਾਂ ਰਲ਼ ਕੇ ਕਰਨੀਆਂ ਪੈਣਗੀਆਂ ਕੋਸ਼ਿਸ਼ਾਂ - ਸਿਵਲ ਸਰਜਨ ਡਾ. ਸੁਰਿੰਦਰ ਸਿੰਘ

ਕੋਰੋਨਾ ਦੇ ਮਰੀਜ਼ਾਂ ਲਈ ਦਵਾਈਆਂ ਤੇ ਆਕਸੀਜਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਿੱਚ 2 ਵੈਂਟੀਲੇਟਰ ਹਨ। ਸਟਾਫ਼ ਦੀ ਘਾਟ ਹੋਣ ਤੋਂ ਬਾਅਦ ਵੀ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀਆਂ ਹਨ।

ਕੋਰੋਨਾ ਤੋਂ ਨਜਿੱਠਣਾ ਹੈ ਤਾਂ ਰਲ਼ ਕੇ ਕਰਨੀਆਂ ਪੈਣਗੀਆਂ ਕੋਸ਼ਿਸ਼ਾਂ
ਕੋਰੋਨਾ ਤੋਂ ਨਜਿੱਠਣਾ ਹੈ ਤਾਂ ਰਲ਼ ਕੇ ਕਰਨੀਆਂ ਪੈਣਗੀਆਂ ਕੋਸ਼ਿਸ਼ਾਂ

By

Published : Sep 4, 2020, 2:10 PM IST

ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਹਾਹਾਕਾਰ ਮਚਾਈ ਹੋਈ ਹੈ। ਪੰਜਾਬ ਵਿੱਚ ਵੀ ਲਾਗ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਜੇਕਰ ਗੱਲ ਫਤਿਹਗੜ੍ਹ ਸਾਹਿਬ ਦੀ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਮਹਾਂਮਾਰੀ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਹਨ। ਇਸ ਬਾਰੇ ਈਟੀਵੀ ਭਾਰਤ ਨੇ ਸਿਵਲ ਸਰਜਨ ਨਾਲ ਗੱਲਬਾਤ ਕੀਤੀ।

ਕੋਰੋਨਾ ਤੋਂ ਨਜਿੱਠਣਾ ਹੈ ਤਾਂ ਰਲ਼ ਕੇ ਕਰਨੀਆਂ ਪੈਣਗੀਆਂ ਕੋਸ਼ਿਸ਼ਾਂ

ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਦੇ ਹਰ ਰੋਜ਼ ਕੋਰੋਨਾ ਟੈਸਟ ਹੋ ਰਹੇ ਹਨ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਾਂ ਇਥੇ ਅਲੱਗ ਅਲੱਗ ਥਾਂਵਾਂ 'ਤੇ ਇਕਾਂਤਵਾਸ ਸੈਂਟਰ ਬਣਾਏ ਗਏ ਹਨ।

ਕੋਰੋਨਾ ਤੋਂ ਨਜਿੱਠਣਾ ਹੈ ਤਾਂ ਰਲ਼ ਕੇ ਕਰਨੀਆਂ ਪੈਣਗੀਆਂ ਕੋਸ਼ਿਸ਼ਾਂ

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਜੇਕਰ ਕੋਈ ਵਿਅਕਤੀ ਜ਼ਿਆਦਾ ਬਿਮਾਰ ਹੈ ਤਾਂ ਉਸ ਦੇ ਲਈ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ, ਚੰਡੀਗੜ੍ਹ ਦੇ 32 ਸੈਕਟਰ ਅਤੇ ਪੀਜੀਆਈ ਭੇਜਿਆ ਜਾਂਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਤੋਂ ਇਲਾਵਾ 8 ਐਂਬੂਲੈਂਸ ਦੀਆਂ ਗੱਡੀਆਂ ਨੂੰ ਮਰੀਜ਼ਾਂ ਲਈ ਲਗਾਇਆ ਗਿਆ ਹੈ। ਸਿਹਤ ਵਿਭਾਗ ਦੇ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀਆਂ ਐਂਬੂਲੈਂਸਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਜ਼ਰੂਰਤ ਪੈਣ 'ਤੇ ਗੱਡੀਆਂ ਦੀ ਵਰਤੋਂ ਕਰ ਸਕਣ।

ਕੋਰੋਨਾ ਦੇ ਮਰੀਜ਼ਾਂ ਲਈ ਦਵਾਈਆਂ ਤੇ ਆਕਸੀਜਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਿੱਚ 2 ਵੈਂਟੀਲੇਟਰ ਹਨ। ਸਟਾਫ਼ ਦੀ ਘਾਟ ਹੋਣ ਤੋਂ ਬਾਅਦ ਵੀ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀਆਂ ਹਨ।

ਕੋਰੋਨਾ ਤੋਂ ਨਜਿੱਠਣਾ ਹੈ ਤਾਂ ਰਲ਼ ਕੇ ਕਰਨੀਆਂ ਪੈਣਗੀਆਂ ਕੋਸ਼ਿਸ਼ਾਂ

ਕੋਰੋਨਾ ਤੋਂ ਜਿੱਤ ਹਾਸਲ ਕਰਨ ਵਾਲੇ ਮਰੀਜ਼ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧ ਵਧੀਆ ਹਨ। ਉਨ੍ਹਾਂ ਨੂੰ ਸਮੇਂ 'ਤੇ ਦਵਾਈਆਂ ਮਿਲਦੀਆਂ ਹਨ। ਇਸ ਤੋਂ ਇਲਾਵਾ ਹਸਪਤਾਲ ਵੱਲੋਂ ਉਨ੍ਹਾਂ ਨੂੰ ਤਿੰਨੋਂ ਟਾਈਮ ਦੀ ਰੋਟੀ ਦਿੱਤੀ ਜਾਂਦੀ ਸੀ। ਅਜਿਹੇ 'ਚ ਲੋਕਾਂ ਨੂੰ ਵੀ ਇਸ ਮਹਾਂਮਾਰੀ ਨੂੰ ਹਰਾਉਣ ਲਈ ਸਰਕਾਰ ਤੇ ਪ੍ਰਸ਼ਾਸ਼ਨ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋਂ ਅਸੀਂ ਸਾਰੇ ਖੁੱਲ੍ਹੀ ਹਵਾ 'ਚ ਸਾਹ ਲੈ ਸਕੀਏ।

ABOUT THE AUTHOR

...view details