ਪੰਜਾਬ

punjab

ਕਿਸਾਨਾਂ ਨੇ ਕੈਪਟਨ ਦੇ ਖਾਸਮ-ਖਾਸ ਭਾਰਤ ਇੰਦਰ ਚਾਹਲ ਨੂੰ ਘੇਰਿਆ

By

Published : Apr 22, 2021, 7:28 PM IST

ਪੰਜਾਬ ਦੀਆਂ ਮੰਡੀਆਂ ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਸਰਹਿੰਦ-ਪਟਿਆਲਾ ਰੋਡ ਉੱਪਰ ਪਿੰਡ ਰੁੜਕੀ ਕੋਲ ਧਰਨੇ ਉੱਪਰ ਬੈਠੇ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੀ ਗੱਡੀ ਘੇਰ ਲਈ ਅਤੇ ਚਾਹਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

ਕਿਸਾਨਾਂ ਨੇ ਭਾਰਤ ਇੰਦਰ ਚਾਹਲ ਦੀ ਗੱਡੀ ਰੋਕ ਕੀਤੀ ਨਾਰੇਬਾਜੀ
ਕਿਸਾਨਾਂ ਨੇ ਭਾਰਤ ਇੰਦਰ ਚਾਹਲ ਦੀ ਗੱਡੀ ਰੋਕ ਕੀਤੀ ਨਾਰੇਬਾਜੀ

ਫਤਿਹਗੜ੍ਹ: ਪੰਜਾਬ ਦੀਆਂ ਮੰਡੀਆਂ ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ। ਵੀਰਵਾਰ ਨੂੰ ਸਰਹਿੰਦ-ਪਟਿਆਲਾ ਰੋਡ ਉੱਪਰ ਪਿੰਡ ਰੁੜਕੀ ਕੋਲ ਧਰਨੇ ਉੱਪਰ ਬੈਠੇ ਕਿਸਾਨਾਂ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੀ ਗੱਡੀ ਘੇਰ ਲਈ ਅਤੇ ਚਾਹਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਅਨਾਜ ਮੰਡੀਆਂ ਅੰਦਰ ਬਾਰਦਾਨੇ ਦੀ ਘਾਟ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬੈਨਰ ਤਲੇ ਕਿਸਾਨਾਂ ਨੇ ਪਿੰਡ ਰੁੜਕੀ ਦੇ ਕੋਲ ਸਰਹਿੰਦ-ਪਟਿਆਲਾ ਰੋਡ ਉੱਪਰ ਧਰਨਾ ਲਾਇਆ ਹੋਇਆ ਸੀ। ਇਸ ਦੌਰਾਨ ਪਟਿਆਲਾ ਵੱਲੋਂ ਆ ਰਹੀ ਭਰਤ ਇੰਦਰ ਸਿੰਘ ਚਾਹਲ ਦੀਆਂ ਗੱਡੀਆਂ ਦਾ ਕਾਫਿਲਾ ਕਿਸਾਨਾਂ ਨੇ ਰੋਕ ਲਿਆ। ਚਾਹਲ ਦੀ ਗੱਡੀ ਨੂੰ ਚਾਰੇ ਪਾਸੇ ਘੇਰਾ ਪਾ ਕੇ ਨਾਅਰੇਬਾਜੀ ਸ਼ੁਰੂ ਕੀਤੀ ਗਈ। ਪਹਿਲਾਂ ਤਾਂ ਚਾਹਲ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਗੱਡੀ ਚੋਂ ਬਾਹਰ ਨਹੀਂ ਆਏ ਅਤੇ ਸ਼ੀਸ਼ਾ ਵੀ ਨਹੀਂ ਖੋਲਿਆ ਗਿਆ। ਜਦੋਂ ਪੁਲਿਸ ਫੋਰਸ ਮੌਕੇ ਤੇ ਆਈ ਤਾਂ ਚਾਹਲ ਨੇ ਥੱਲੇ ਆ ਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਕਿਸਾਨਾਂ ਨੇ ਕਿਹਾ ਕਿ ਬਾਰਦਾਨਾ ਨਾ ਆਉਣ ਤੱਕ ਉਹ ਚਾਹਲ ਨੂੰ ਜਾਣ ਨਹੀਂ ਦੇਣਗੇ। ਕਿਸਾਨ ਆਗੂ ਹਰਨੇਕ ਸਿੰਘ ਭੱਲਮਾਜਰਾ ਨੇ ਕਿਹਾ ਕਿ ਮੰਡੀਆਂ ਚ ਬਾਰਦਾਨਾ ਨਾ ਹੋਣ ਕਰਕੇ ਬੁਰਾ ਹਾਲ ਹੈ। ਇਸ ਕਰਕੇ ਉਹਨਾਂ ਨੇ ਧਰਨਾ ਲਾਇਆ। ਉਹ ਉਦੋਂ ਤੱਕ ਚਾਹਲ ਨੂ ਜਾਣ ਨਹੀਂ ਦੇਣਗੇ ਜਦੋਂ ਤੱਕ ਬਾਰਦਾਨਾ ਨਹੀਂ ਆਵੇਗਾ। ਜੇਕਰ ਚਾਹਲ ਕਿਸੇ ਹੋਰ ਗੱਡੀ ਚ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਗੱਡੀ ਵੀ ਘੇਰ ਲਈ ਜਾਵੇਗੀ।

ਕਿਸਾਨਾਂ ਨੇ ਭਾਰਤ ਇੰਦਰ ਚਾਹਲ ਦੀ ਗੱਡੀ ਰੋਕ ਕੀਤੀ ਨਾਰੇਬਾਜੀ

ABOUT THE AUTHOR

...view details