ਫਤਿਹਗੜ੍ਹ ਸਾਹਿਬ: ਪੰਜਾਬ ਦੀ ਅਨਾਜ ਮੰਡੀਆਂ ਵਿੱਚ ਫਸਲ ਦਾ ਆਉਣਾ ਸ਼ੁਰੂ ਹੋ ਗਿਆ ਹੈ। ਹਲਕਾ ਅਮਲੋਹ ਦੀ ਅਨਾਜ ਮੰਡੀ ਵਿੱਚ ਵੀ ਫਸਲ ਪਹੁੰਚ ਚੁੱਕੀ ਹੈ। ਫ਼ਸਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਪੂਰੇ ਕੀਤੇ ਜਾਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ। ਮੰਡੀ ਵਿੱਚ ਪ੍ਰਬੰਧ ਕਿਵੇਂ ਹਨ, ਇਸ ਬਾਰੇ ਦੱਸਦੇ ਹੋਏ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੰਡੀ 'ਚ ਕੀਤੇ ਪ੍ਰਬੰਧ ਤੱਸਲੀ ਬਖ਼ਸ਼ ਹਨ।
ਅਮਲੋਹ ਮੰਡੀ 'ਚ ਸਰਕਾਰੀ ਪ੍ਰਬੰਧਾਂ ਤੋਂ ਖ਼ੁਸ਼ ਕਿਸਾਨ - Amloh Mandi fategarh shahib
ਪੰਜਾਬ ਦੀ ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਹਲਕਾ ਅਮਲੋਹ ਦੀ ਅਨਾਜ ਮੰਡੀ ਵਿੱਚ ਵੀ ਕਣਕ ਖ਼ਰੀਦ ਲਈ ਪਹੁੰਚ ਚੁੱਕੀ ਹੈ ਤੇ ਫ਼ਸਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਪੂਰੇ ਕੀਤੇ ਜਾਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੰਡੀ ਵਿੱਚ ਕੋਰੋਨਾ ਨੂੰ ਵੇਖਦੇ ਹੋਏ ਸੈਨੇਟਾਈਜ਼ਰ ਤੇ ਮਾਸਕ ਆਦਿ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ। ਉਥੇ ਹੀ ਬਾਰਿਸ਼ ਨੂੰ ਵੇਖਦੇ ਹੋਏ ਤਰਪਾਲਾਂ ਦਾ ਵੀ ਪ੍ਰਬੰਧ ਆੜ੍ਹ ਤੀਆਂ ਨੇ ਕੀਤਾ ਹੈ। ਉੱਧਰ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਕੋਰੋਨਾ ਦੇ ਮੱਦੇਨਜ਼ਰ ਆੜ੍ਹਤੀਆਂ ਨੂੰ ਪਾਸ ਦਿੱਤੇ ਗਏ ਹਨ ਤਾਂ ਜੋ ਮੰਡੀ ਵਿੱਚ ਭੀੜ ਨਾ ਹੋਵੇ ਤੇ ਜਿਨ੍ਹਾਂ ਕੋਲ ਪਾਸ ਹੋਵੇਗਾ, ਉਹੀ ਕਿਸਾਨ ਮੰਡੀ ਵਿੱਚ ਫਸਲ ਲੈ ਕੇ ਪੁੱਜਣਗੇ। ਇਸ ਦੇ ਨਾਲ ਹੀ ਮੰਡੀ ਦੇ ਮੇਨ ਗੇਟ 'ਤੇ ਕਿਸਾਨ ਤੇ ਉਨ੍ਹਾਂ ਦੀਆਂ ਟਰਾਲੀਆਂ ਨੂੰ ਸੈਨੇਟਾਈਜ਼ ਕਰਕੇ ਹੀ ਮੰਡੀ ਵਿੱਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ।
ਅਮਲੋਹ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਵਿੰਦਰ ਰਹਿਲ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਿਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਣ ਲਈ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਜੋ ਸਿਸਟਮ ਬਣਾਇਆ ਗਿਆ ਹੈ ਉਹ ਕਾਫ਼ੀ ਮਦਦਗਾਰ ਸਾਬਤ ਹੋ ਰਿਹਾ ਹੈ। ਉਥੇ ਹੀ ਸਾਰੇ ਆੜ੍ਹਤੀਆਂ ਵੱਲੋਂ ਕੋਰੋਨਾ ਦੇ ਚਲਦੇ ਕਿਸਾਨਾਂ ਤੇ ਲੇਬਰ ਲਈ ਆਪਣੇ ਤੌਰ ਉੱਤੇ ਖ਼ਾਸ ਪ੍ਰਬੰਧ ਕੀਤੇ ਗਏ ਹਨ।