ਪੰਜਾਬ

punjab

ETV Bharat / state

ਕਣਕ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ : ਰਾਜੂ ਖੰਨਾ

ਅਕਾਲੀ ਦਲ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅਨਾਜ ਮੰਡੀ ਰੰਘੇੜੀ ਕਲਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਆ ਰਹੀਆਂ ਨੂੰ ਮੁਸ਼ਕਿਲਾਂ ਬਾਰੇ ਐੱਸ.ਡੀ.ਐੱਮ ਨਾਲ ਵਿਚਾਰ-ਵਟਾਂਦਰਾ ਕੀਤਾ।

ਕਣਕ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ : ਰਾਜੂ ਖੰਨਾ
ਕਣਕ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ : ਰਾਜੂ ਖੰਨਾ

By

Published : Apr 25, 2020, 6:49 PM IST

ਫ਼ਤਿਹਗੜ੍ਹ ਸਾਹਿਬ : ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕੇ ਦੀ ਅਨਾਜ ਮੰਡੀ ਰੰਘੇੜੀ ਕਲਾ ਦਾ ਦੌਰਾ ਕੀਤਾ।

ਰਾਜੂ ਖੰਨਾ ਵੱਲੋਂ ਮਜ਼ਦੂਰਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਸੁਣਿਆ ਗਿਆ। ਉੱਥੇ ਅਨਾਜ ਮੰਡੀ ਰੰਘੇੜੀ ਕਲਾ ਵਿੱਚ ਕਣਕ ਦੀ ਬੋਲੀ ਨਾ ਮਾਤਰ ਹੋਣ ਦੀਆਂ ਸਿਕਾਇਤਾਂ ਵੀ ਕਿਸਾਨਾਂ ਤੇ ਆੜਤੀਆਂ ਵੱਲੋਂ ਕੀਤੀਆਂ ਗਈਆਂ।

ਵੇਖੋ ਵੀਡੀਓ।

ਕਣਕ ਦੀ ਹਰ ਰੋਜ਼ ਬੋਲੀ ਤੇ ਲਿਫਟਿੰਗ ਨਾ ਹੋਣ ਸਬੰਧੀ ਰਾਜੂ ਖੰਨਾ ਵੱਲੋਂ ਇਹ ਮਾਮਲਾ ਤੁਰੰਤ ਐਸ.ਡੀ.ਐਮ ਦੇ ਧਿਆਨ ਵਿੱਚ ਲਿਆਂਦਾ ਗਿਆ। ਐੱਸ.ਡੀ.ਐੱਮ ਅਮਲੋਹ ਨੇ ਰਾਜੂ ਖੰਨਾ ਨੂੰ ਭਰੋਸਾ ਦਿਵਾਇਆ ਕਿ ਮੰਡੀ ਦੀ ਇਹ ਸਮੱਸਿਆਵਾਂ ਤੁਰੰਤ ਹੱਲ ਕਰ ਦਿੱਤੀ ਜਾਵੇਗੀ।

ਰਾਜੂ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੰਘੇੜੀ ਮੰਡੀ ਵਿੱਚ ਜਿਸ ਦਿਨ ਦੀ ਖ਼ਰੀਦ ਸ਼ੁਰੂ ਹੋਈ ਹੈ, ਉਸ ਦਿਨ ਤੋਂ ਸਿਰਫ਼ ਇੱਕ ਦਿਨ ਕਣਕ ਦੀ ਨਾ ਮਾਤਰ ਖਰੀਦ ਕੀਤੀ ਗਈ ਹੈ, ਤੇ ਕਿਸਾਨ ਪੰਜ-ਪੰਜ ਦਿਨਾਂ ਤੋ ਮੰਡੀ ਵਿੱਚ ਬੈਠੇ ਹਨ। ਪੰਜਾਬ ਸਰਕਾਰ ਫੋਕੇ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦਾ ਇੱਕ-ਇੱਕ ਦਾਣਾ ਖ਼ਰੀਦ ਕੇ ਸ਼ਾਮ ਨੂੰ ਕਿਸਾਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਪਰ ਇਸ ਮੰਡੀ ਵਿੱਚ ਸਰਕਾਰ ਦੇ ਦਾਅਵਿਆਂ ਦੇ ਉਲਟ ਹੋ ਰਿਹਾ ਹੈ।

ABOUT THE AUTHOR

...view details