ਪੰਜਾਬ

punjab

ETV Bharat / state

ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਨੂੰ ਨਹੀਂ ਮਿਲੀ ਗੰਨੇ ਦੀ 24 ਕਰੋੜ ਰੁਪਏ ਦੀ ਪੇਮੈਂਟ

ਕਿਸਾਨਾਂ ਵੱਲੋਂ ਮੀਟਿੰਗ ਕੀਤੀ ਗਈ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਚਰਚਾ ਕੀਤੀ ਗਈ। ਸੂਬਾ ਸਰਕਾਰ ਦੀ ਨਲਾਇਕੀ ਕਾਰਨ ਕਿਸਾਨਾਂ ਨੂੰ ਅੱਜੇ ਪਿਛਲੇ ਸਾਲ ਦਾ ਬਕਾਇਆ ਨਹੀਂ ਮਿਲਿਆ ਹੈ।

ਕਿਸਾਨਾਂ ਨੂੰ ਨਹੀਂ ਮਿਲੀ ਗੰਨੇ ਦੀ ਫ਼ਸਲ ਦੀ ਰਕਮ
ਕਿਸਾਨਾਂ ਨੂੰ ਨਹੀਂ ਮਿਲੀ ਗੰਨੇ ਦੀ ਫ਼ਸਲ ਦੀ ਰਕਮ

By

Published : Nov 18, 2020, 6:19 PM IST

ਫ਼ਤਿਹਗੜ੍ਹ ਸਾਹਿਬ: ਕਿਸਾਨਾਂ ਵੱਲੋਂ ਮੀਟਿੰਗ ਕੀਤੀ ਗਈ ਤੇ ਕਿਸਾਨਾਂ 'ਤੇ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਦਾ ਮੁੱਖ ਉਦੇਸ਼ ਗੰਨੇ ਦੀ ਫ਼ਸਲ ਦੇ ਪੈਸੇ ਨਾ ਮਿਲਣਾ ਸੀ।

ਅੱਜੇ ਤੱਕ ਗੰਨੇ ਦੀ ਫ਼ਸਲ ਦੀ ਅਦਾਇਗੀ ਨਹੀਂ ਹੋਈ

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਉਂਝ ਤਾਂ ਵੱਡੀਆਂ- ਵੱਡੀਆਂ ਗੱਲਾਂ ਕਰਦੀ ਹੈ ਪਰ ਕਿਸਾਨ ਪਹਿਲਾਂ ਪੈਸੇ ਲੱਗਾ ਕੇ ਗੰਨੇ ਦੀ ਫ਼ਸਲ ਨੂੰ ਪਾਲਦਾ ਹੈ ਤੇ ਫ਼ਸਲ ਤੋਂ ਬਾਅਦ ਸਰਕਾਰ ਕਿਸਾਨਾਂ ਨੂੰ ਉਸ ਫ਼ਸਲ ਦੀ ਅਦਾਇਗੀ ਕਰਦੀ ਹੈ। ਪਰ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਕਿਸਾਨਾਂ ਨੂੰ ਅੱਜੇ ਪਿਛਲੇ ਸਾਲ ਦਾ ਬਕਾਇਆ ਨਹੀਂ ਮਿਲਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕਲੇ ਜ਼ਿਲ੍ਹੇ ਫ਼ਤਿਹਗੜ੍ਹ ਦੇ ਕਿਸਾਨਾਂ ਦੇ 24 ਕਰੋੜ ਦੇ ਕਰੀਬ ਬਕਾਇਆ ਰਾਸ਼ੀ ਰਹਿੰਦੀ ਹੈ। ਇਹ ਬਕਾਇਆ 2019-2020 ਦਾ ਹੈ। 13 ਕਰੋੜ ਮੋਰਿੰਡਾ ਦੀ ਸ਼ੁਗਰ ਮਿਲ ਤੇ 11 ਕਰੋੜ ਬੁਡੇਵਾਲ ਸ਼ੁਗਰ ਮਿਲ ਵੱਲ ਹੈ।

ਕਿਸਾਨਾਂ ਨੂੰ ਨਹੀਂ ਮਿਲੀ ਗੰਨੇ ਦੀ ਫ਼ਸਲ ਦੀ ਰਕਮ

ਨਹੀਂ ਚੱਲਣ ਦੇਵਾਂਗੇ ਸ਼ੁਗਰ ਮਿਲ

ਅਦਾਇਗੀ ਨਾ ਹੋਣ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ 'ਚ ਸਾਡੀ ਕਰਮ ਦੀ ਅਦਾਇਗੀ ਨਹੀਂ ਹੁੰਦੀ ਤਾਂ ਉਹ ਸ਼ੁਗਰ ਮਿਲ ਨਹੀਂ ਚੱਲਣ ਦੇਣਗੇ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਆਪਣੀ ਰਕਮ ਨਾ ਮਿਲਣ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ABOUT THE AUTHOR

...view details