ਸ੍ਰੀ ਫਤਿਹਗੜ੍ਹ ਸਾਹਿਬ: ਸੂਬੇ ਵਿੱਚ ਝੋਨੇ ਦੀ ਲੁਆਈ ਸਰਕਾਰੀ ਹੁਕਮਾਂ ਤੋਂ ਬਾਅਦ 10 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ। ਹੁਣ ਤਾਲਾਬੰਦੀ ਦਾ ਅਸਰ ਝੋਨੇ ਸੀਜ਼ਨ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਜਾ ਚੁੱਕੇ ਹਨ ਜਿਸੇ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਲਈ ਲੇਬਰ ਨਹੀਂ ਮਿਲ ਰਹੀ। ਉੱਥੇ ਹੀ ਕੁਝ ਕਿਸਾਨ ਸਰਹੰਦ ਦੇ ਰੇਲਵੇ ਜੰਕਸ਼ਨ 'ਤੇ ਮਜ਼ਦੂਰਾਂ ਦਾ ਇੰਤਜ਼ਾਰ ਵੀ ਕਰ ਰਹੇ ਹਨ।
ਲੇਬਰ ਦਾ ਇੰਤਜ਼ਾਰ ਕਰ ਰਹੇ ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਲੇਬਰ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਝੋਨਾ ਬੀਜਣ ਦੇ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੇਬਰ ਆਪਣੇ ਪਿੱਤਰੀ ਰਾਜਾਂ ਨੂੰ ਜਾ ਚੁੱਕੀ ਹੈ, ਜਿਸਦੇ ਕਾਰਨ ਹੁਣ ਝੋਨਾ ਲਗਾਉਣ ਦੇ ਲਈ ਮਜ਼ਦੂਰ ਨਹੀਂ ਮਿਲ ਰਹੇ।