ਪੰਜਾਬ

punjab

ETV Bharat / state

ਘਰਾਂ ਦੀਆਂ ਰੋਣਕਾਂ ਕਹੇ ਜਾਂਦੇ ਬਜ਼ੁਰਗ ਦਰ-ਦਰ ਭਟਕਣ ਨੂੰ ਹੋਏ ਮਜਬੂਰ

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸ਼ਮਸ਼ਪੁਰਾ ਦੇ ਰਹਿਣ ਵਾਲੇ ਬਜ਼ੁਰਗ ਜੋੜੇ ਜਗੀਰ ਸਿੰਘ ਅਤੇ ਅਮਰਜੀਤ ਕੌਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ। ਬਜ਼ੁਗਰ ਜੋੜੇ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਜ਼ਮੀਨ ਵਾਪਸ ਕਰਨ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣਾ ਬਾਕੀ ਦਾ ਜੀਵਨ ਸੁਖ ਸਾਂਤੀ ਨਾਲ ਗੁਜ਼ਾਰ ਸਕਣ।

ਫ਼ੋਟੋ

By

Published : Nov 15, 2019, 1:09 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਘਰਾਂ ਦੀ ਰੋਣਕ ਕਹੇ ਜਾਣ ਵਾਲੇ ਬਜ਼ੁਰਗਾਂ ਦੀ ਹਾਲਤ ਅਜੋਕੇ ਸਮਾਜ 'ਚ ਤਰਸਯੋਗ ਬਣਦੀ ਜਾ ਰਹੀ ਹੈ। ਇਹੋ ਜਿਹਾ ਹੀ ਮਾਮਲਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸ਼ਮਸ਼ਪੁਰਾ ਦੇ ਰਹਿਣ ਵਾਲੇ ਬਜ਼ੁਰਗ ਜੋੜੇ ਜਗੀਰ ਸਿੰਘ ਅਤੇ ਅਮਰਜੀਤ ਕੌਰ ਦੀ ਹੋਈ ਹੈ। ਗੱਲਬਾਤ ਕਰਦਿਆਂ ਘਟਨਾ 'ਤੇ ਚਾਨਣਾ ਪਾਉਂਦਿਆਂ ਬਜ਼ੁਰਗ ਜੋੜ ਨੇ ਦੱਸਿਆ ਕਿ ਆਪਣੀ ਔਲਾਦ ਨਾ ਹੋਣ ਕਾਰਨ ਉਨ੍ਹਾਂ ਆਪਣੇ ਸਕੇ ਸੰਬੰਧੀਆਂ ਨੂੰ ਜ਼ਮੀਨ ਦੀ ਵਸੀਅਤ ਕਰਵਾਈ ਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਜ਼ਮੀਨ ਵੇਚ ਦਿੱਤੀ ਅਤੇ ਬਜ਼ੁਰਗ ਜੋੜੇ ਨੂੰ ਘਰੋਂ ਕੱਢ ਦਿੱਤਾ।

ਵੇਖੋ ਵੀਡੀਓ

ਇਹ ਵੀ ਪੜ੍ਹੋ- ਸਮੇਂ ਦੇ ਬਾਬਰ ਦੀ ਹਾਰ ਤੇ ਭਾਈ ਲਾਲੋ ਦੇ ਵਾਰਿਸਾਂ ਦੀ ਹੋਈ ਜਿੱਤ: ਮਨਜੀਤ ਧਨੇਰ

100 ਸਾਲਾ ਬਜ਼ੁਰਗ ਜਗੀਰ ਸਿੰਘ ਨੇ ਕਿਹਾ ਕਿ ਉਹ ਲਗਭਗ ਇੱਕ ਸਾਲ ਤੋਂ ਦਰ ਦਰ ਭਟਕ ਰਹੇ ਹਨ ਅਤੇ ਆਪਣੀ ਪਤਨੀ ਸਣੇ ਅਮਲੋਹ ਦੇ ਗੁਰਦੁਆਰਾ ਸਾਹਿਬ 'ਚ ਆਪਣੀ ਜ਼ਿੰਦਗੀ ਦਾ ਸਮਾਂ ਲੰਘਾ ਰਹੇ ਹਨ। ਬਜ਼ੁਗਰ ਜੋੜੇ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਜ਼ਮੀਨ ਵਾਪਸ ਕਰਨ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣਾ ਬਾਕੀ ਦਾ ਜੀਵਨ ਸੁਖ ਸਾਂਤੀ ਨਾਲ ਗੁਜ਼ਾਰ ਸਕਣ।

ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਬਜ਼ੁਰਗਾਂ ਦੇ ਬਿਆਨ 'ਤੇ ਮਾਮਲਾ ਦਰਜ ਕਰ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਪੜਤਾਲ ਕਰਨ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਇਸ ਹਿਸਾਹ ਨਾਲ ਹੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜਿਸ ਦੇਸ਼ 'ਚ ਬਜ਼ੁਰਗਾਂ ਅਤੇ ਵੱਡਿਆਂ ਨੂੰ ਇੱਜ਼ਤ ਮਾਨ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਉਸੇ ਸਮਾਜ 'ਚ ਬਜ਼ੁਰਗਾਂ ਨੂੰ ਆਪਣੀ ਇੱਜ਼ਤ ਗਵਾ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਹੌਣਾ ਪੈਂਦਾ ਹੈ।

For All Latest Updates

ABOUT THE AUTHOR

...view details