ਪੰਜਾਬ

punjab

ਬਾਰਦਾਨੇ ਅਤੇ ਲਿਫਟਿੰਗ ਦੀ ਸਮੱਸਿਆ ਤੋਂ ਅੱਕੇ ਕਿਸਾਨਾਂ ਨੇ ਸਰਹਿੰਦ-ਪਟਿਆਲਾ ਰੋਡ ਕੀਤਾ ਜਾਮ

By

Published : Apr 22, 2021, 5:58 PM IST

ਸਰਹਿੰਦ-ਪਟਿਆਲਾ ਰੋਡ ’ਤੇ ਪਿੰਡ ਰੁੜਕੀ ਵਿਖੇ ਲਗਾਏ ਗਏ ਰੋਡ ਜਾਮ ’ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੂੰ ਗੱਡੀਆਂ ਸਮੇਤ ਘੇਰ ਲਿਆ।

ਧਰਨਾ ਦੇ ਰਹੇ ਕਿਸਾਨ
ਧਰਨਾ ਦੇ ਰਹੇ ਕਿਸਾਨ

ਫਤਿਹਗੜ੍ਹ ਸਾਹਿਬ: ਮੰਡੀਆਂ ਵਿੱਚ ਆ ਰਹੀ ਬਾਰਦਾਨੇ ਅਤੇ ਲਿਫਟਿੰਗ ਦੀ ਸਮੱਸਿਆ ਤੋਂ ਅੱਕੇ ਕਿਸਾਨਾਂ ਵੱਲੋਂ ਸਰਹਿੰਦ-ਪਟਿਆਲਾ ਰੋਡ ’ਤੇ ਪਿੰਡ ਰੁੜਕੀ ਵਿਖੇ ਲਗਾਏ ਗਏ ਰੋਡ ਜਾਮ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੂੰ ਗੱਡੀਆਂ ਸਮੇਤ ਘੇਰ ਲਿਆ। ਇਸ ਮੌਕੇ ਤੇ ਭਰਤਇੰਦਰ ਸਿੰਘ ਚਾਹਲ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ।

ਸਰਹਿੰਦ-ਪਟਿਆਲਾ ਰੋਡ ’ਤੇ ਲਗਿਆ ਜਾਮ
ਭਾਵੇਂ ਇਸ ਮੌਕੇ ਪੁਲੀਸ ਪ੍ਰਸ਼ਾਸਨ ਸੁਰੱਖਿਆ ਵਜੋਂ ਵੱਡੀ ਗਿਣਤੀ ਵਿੱਚ ਤਾਇਨਾਤ ਸੀ ਪ੍ਰੰਤੂ ਕਿਸਾਨ ਇਸ ਗੱਲ ਤੇ ਅੜ੍ਹੇ ਹੋਏ ਸਨ ਕਿ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਬਾਰਦਾਨਾ ਮੰਡੀਆਂ ਵਿਚ ਨਹੀਂ ਪਹੁੰਚਦਾ ਉਦੋਂ ਤੱਕ ਉਹ ਖੁਦ ਸੜਕਾਂ ਤੇ ਬੈਠੇ ਰਹਿਣਗੇ ਅਤੇ ਭਰਤ ਇੰਦਰ ਸਿੰਘ ਚਾਹਲ ਨੂੰ ਵੀ ਧਰਨੇ ਵਿੱਚੋਂ ਨਹੀਂ ਜਾਣ ਦੇਣਗੇ।

ਜ਼ਿਕਰਯੋਗ ਹੈ ਕਿ ਰੁਡ਼ਕੀ ਚਨਾਰਥਲ ਵਿਚ ਕਿਸਾਨਾਂ ਵੱਲੋਂ ਚਨਾਰਥਲ, ਖਰੇ, ਭਮਾਰਸੀ ਬੁਲੰਦ, ਮੂਲੇਪੁਰ ਅਤੇ ਬਾਗੜੀਆਂ ਦੀਆਂ ਮੰਡੀਆਂ ਵਿਚ ਬਾਰਦਾਨੇ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਵੱਲੋਂ ਜਾਮ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ: ਧਨੌਲਾ ਚ ਮੀਟਿੰਗ ਕਰ ਰਹੇ ਭਾਜਪਾ ਦੇ ਆਗੂਆ ਨੂੰ ਕਿਸਾਨਾਂ ਨੇ ਪਾਇਆ ਭਾਜੜਾਂ

ABOUT THE AUTHOR

...view details