ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਕ ਵਿਆਹੁਤਾ ਨਾਲ ਉਸ ਦੇ ਸਹੁਰੇ ਪਰਿਵਾਰ ਵਲੋਂ ਕੁੱਟਮਾਰ ਕੀਤੀ ਗਈ ਜਿਸ ਨਾਲ ਉਹ ਜਖ਼ਮੀ ਹੋ ਗਈ। ਇਨਸਾਫ਼ ਨਾ ਮਿਲਣ ਉੱਤੇ ਉਸ ਨੇ ਜਖ਼ਮੀ ਹਾਲਤ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ। ਉੱਥੇ ਹੀ ਫ਼ਤਹਿਗੜ੍ਹ ਸਹਿਬ ਦੀ ਪੁਲਿਸ ਨੇ ਆਪਣਾ ਪੱਲ੍ਹਾ ਝਾੜਦਿਆਂ ਕਿਹਾ ਇਹ ਮਾਮਲਾ ਫ਼ਤਹਿਗੜ੍ਹ ਸਹਿਬ ਦਾ ਨਹੀਂ ਖੰਨਾ ਸਦਰ ਦਾ ਹੈ।
ਸਹੁਰੇ ਪਰਿਵਾਰ ਦੀ ਕੁੱਟਮਾਰ ਤੋਂ ਬਾਅਦ ਜਖ਼ਮੀ ਹਾਲਤ 'ਚ ਮੰਗ ਰਹੀ ਪੀੜਤ ਲੜਕੀ ਇਨਸਾਫ਼ - fatehgarh sahib news
ਸਹੁਰੇ ਪਰਿਵਾਰ ਦੀ ਕੁੱਟਮਾਰ ਤੋਂ ਬਾਅਦ ਜਖ਼ਮੀ ਹਾਲਤ 'ਚ ਵਿਆਹੁਤਾ ਪੀੜਤ ਮੰਜੇ 'ਤੇ ਹੀ ਪਈ ਇਨਸਾਫ਼ ਨਾ ਮਿਲਣ 'ਤੇ ਫ਼ਤਹਿਗੜ੍ਹ ਸਾਹਿਬ ਤੋਂ ਐਸਐਸਪੀ ਦੇ ਦਫ਼ਤਰ ਅੱਗੇ ਅਪਣੇ ਪਰਿਵਾਰਕ ਮੈਂਬਰਾਂ ਨਾਲ ਧਰਨਾ ਲਗਾਇਆ। ਪੜ੍ਹੋ ਪੂਰਾ ਮਾਮਲਾ ...
ਲੜਕੀ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਖੰਨਾ ਵਿਆਹੀ ਸੀ ਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਹੇਜ ਦੀ ਮੰਗ ਕਰਦੇ ਹਨ। ਇਸ ਦੇ ਨਾਲ ਹੀ ਉਹ ਬੇਟੀ ਨਾਲ ਕੁੱਟਮਾਰ ਕਰਦਿਆਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਗਈ। ਉਨ੍ਹਾਂ ਦੱਸਿਆ ਕਿ ਖੰਨਾ ਪੁਲਿਸ ਨੂੰ ਕਿਹਾ ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਦੁੱਖੀ ਹੋ ਕੇ ਉਨ੍ਹਾਂ ਨੂੰ ਪਰਿਵਾਰ ਸਮੇਤ ਕੁੜੀ ਨੂੰ ਇਨਸਾਫ਼ ਦਵਾਉਣ ਲਈ ਮਜ਼ਬੂਰ ਹੋ ਕੇ ਧਰਨਾ ਦੇਣਾ ਪਿਆ ਹੈ।
ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਹੁਰਿਆਂ ਵਿਰੁੱਧ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ, ਫ਼ਤਿਹਗੜ੍ਹ ਸਹਿਬ ਦੇ ਐਸਆਈ ਅਜਮੇਰ ਸਿੰਘ ਨੇ ਅਪਣਾ ਪੱਲ੍ਹਾ ਝਾੜਦਿਆਂ ਕਿਹਾ ਕਿ ਇਹ ਮਾਮਲਾ ਫ਼ਤਿਹਗੜ੍ਹ ਸਹਿਬ ਦਾ ਨਹੀਂ ਖੰਨਾ ਸਦਰ ਦਾ ਹੈ। ਫੇਰ ਵੀ ਉਹ ਜਾਂਚ ਕਰ ਕੇ ਜੋ ਬਣਦੀ ਕਾਰਵਾਈ ਹੋਵੇਗੀ ਕਰਨਗੇ।