ਪੰਜਾਬ

punjab

ETV Bharat / state

ਲੌਕਡਾਉਨ ਕਾਰਨ ਇੰਦੌਰ ਬਾਰਡਰ 'ਤੇ ਫਸੇ ਸ਼ਰਧਾਲੂ, ਖੇਤਾਂ 'ਚ ਰਹਿਣ ਨੂੰ ਹੋਏ ਮਜਬੂਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਲੌਕਡਾਊਨ ਕਾਰਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਸੰਗਤ ਇੰਦੌਰ ਬਾਰਡਰ 'ਤੇ ਫੱਸ ਗਈ ਹੈ। ਜਾਣਕਾਰੀ ਮੁਤਾਬਕ ਇੰਦੌਰ ਬਾਰਡਰ ਨੇੜੇ 100 ਦੇ ਕਰੀਬ ਸ਼ਰਧਾਲੂ ਫਸੇ ਹੋਏ ਹਨ, ਜਿਨ੍ਹਾਂ 'ਚ ਬੱਚੇ ਤੇ ਬਜ਼ੁਰਗ ਔਰਤਾਂ ਵੀ ਸ਼ਾਮਲ ਹਨ।

ਲੌਕਡਾਉਨ ਕਾਰਨ ਇੰਦੌਰ ਬਾਰਡਰ 'ਤੇ ਫਸੇ ਸ਼ਰਧਾਲੂ, ਖੇਤਾਂ 'ਚ ਰਹਿਣ ਨੂੰ ਹੋ ਰਹੇ ਮਜਬੂਰ
ਲੌਕਡਾਉਨ ਕਾਰਨ ਇੰਦੌਰ ਬਾਰਡਰ 'ਤੇ ਫਸੇ ਸ਼ਰਧਾਲੂ, ਖੇਤਾਂ 'ਚ ਰਹਿਣ ਨੂੰ ਹੋ ਰਹੇ ਮਜਬੂਰ

By

Published : Apr 20, 2020, 10:31 AM IST

ਫ਼ਤਿਹਗੜ੍ਹ ਸਾਹਿਬ: ਲੌਕਡਾਊਨ ਕਾਰਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਸੰਗਤ ਨੂੰ ਪੁਲਿਸ ਨੇ ਇੰਦੌਰ ਬਾਰਡਰ ਨੇੜੇ ਰੋਕਿਆ ਹੋਇਆ ਹੈ। ਜਾਣਕਾਰੀ ਮੁਤਾਬਕ ਸੰਗਤ ਪਿਛਲੇ ਤਿੰਨ ਦਿਨਾਂ ਤੋਂ ਬਾਰਡਰ ਨੇੜੇ ਖੇਤਾਂ 'ਚ ਰਹਿਣ ਨੂੰ ਮਜਬੂਰ ਹੋ ਰਹੀ ਹੈ। ਸੰਗਤ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਣੇ ਦੇ ਵੀ ਲਾਲੇ ਪਏ ਹੋਏ ਹਨ। ਸੰਗਤ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਇੱਕ ਮਹੀਨੇ ਤੋਂ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੌਕਡਾਉਨ ਕਾਰਨ ਇੰਦੌਰ ਬਾਰਡਰ 'ਤੇ ਫਸੇ ਸ਼ਰਧਾਲੂ, ਖੇਤਾਂ 'ਚ ਰਹਿਣ ਨੂੰ ਹੋ ਰਹੇ ਮਜਬੂਰ

ਇਸ ਤੋਂ ਇਲਾਵਾ ਕੁੱਝ ਫਸੇ ਹੋਏ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਾਈਵੇਟ ਤੌਰ 'ਤੇ 60-60 ਹਜ਼ਾਰ ਰੁਪਏ ਗੱਡੀਆਂ ਦਾ ਕਿਰਾਇਆ ਦੇ ਕੇ ਵਾਪਿਸ ਘਰ ਪਰਤ ਰਹੇ ਹਨ। ਫਸੇ ਹੋਏ ਸਾਰੇ ਸ਼ਰਧਾਲੂ ਫਤਹਿਗੜ੍ਹ ਸਾਹਿਬ, ਮੋਗਾ, ਲੁਧਿਆਣਾ, ਮਾਛੀਵਾੜਾ ਆਦਿ ਖੇਤਰਾਂ ਨਾਲ ਸਬੰਧਤ ਹਨ।

ਉੱਥੇ ਹੀ ਫਸੀ ਹੋਈ ਸੰਗਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਸ਼ਟਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੇ ਘਰਾਂ 'ਚ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਜਾਣਕਾਰੀ ਮੁਤਾਬਕ ਇੰਦੌਰ ਬਾਰਡਰ ਨੇੜੇ 100 ਦੇ ਕਰੀਬ ਸ਼ਰਧਾਲੂ ਫਸੇ ਹੋਏ ਹਨ।

ਦੱਸ ਦਈਏ ਕਿ ਫਸੇ ਹੋਏ ਸ਼ਰਧਾਲੂਆਂ 'ਚ ਬੱਚੇ ਤੇ ਬਜ਼ੁਰਗ ਔਰਤਾਂ ਵੀ ਸ਼ਾਮਲ ਹਨ। ਸੰਗਤਾਂ ਵੱਲੋਂ ਕਥਿਤ ਤੌਰ 'ਤੇ ਪੁਲਿਸ 'ਤੇ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੂੰ ਖਾਣ-ਪੀਣ ਲਈ ਕੋਈ ਸਮੱਗਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇੱਥੋਂ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਆਪੋ ਆਪਣੇ ਘਰਾਂ ਵਿੱਚ ਵਾਪਸ ਭਿਜਵਾਉਣ ਵਿੱਚ ਮਦਦ ਕਰਨ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਵੀ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਕੇ ਉਥੋਂ ਫਸੇ ਹੋਏ ਸ਼ਰਧਾਲੂਆਂ ਨੂੰ ਵਾਪਸ ਭੇਜਣ ਵਿੱਚ ਮਦਦ ਕਰਨ।

ABOUT THE AUTHOR

...view details