ਪੰਜਾਬ

punjab

ETV Bharat / state

ਦਿੱਲੀ-ਅਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ 40 ਲੱਖ ਦੀ ਲੁੱਟ, ਲੁਟੇਰਿਆਂ ਨੇ ਕੀਤੀ ਫਾਇਰਿੰਗ - ਫਤਹਿਗੜ੍ਹ ਸਾਹਿਬ ਦੀ ਵੱਡੀ ਖਬਰ

ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨੈਸ਼ਨਲ ਹਾਈਵੇਅ ਉੱਤੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ 40 ਲੱਖ ਰੁਪਏ ਦੀ ਲੁੱਟ ਕੀਤੀ ਹੈ। ਦੂਜੇ ਪਾਸੇ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Delhi-Amritsar National Highway robbery of 40 lakhs
ਦਿੱਲੀ-ਅਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ 40 ਲੱਖ ਦੀ ਲੁੱਟ, ਲੁਟੇਰਿਆਂ ਨੇ ਕੀਤੀ ਫਾਇਰਿੰਗ

By

Published : May 29, 2023, 8:34 PM IST

ਦਿੱਲੀ-ਅਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ 40 ਲੱਖ ਦੀ ਲੁੱਟ, ਲੁਟੇਰਿਆਂ ਨੇ ਕੀਤੀ ਫਾਇਰਿੰਗ

ਫਤਹਿਗੜ੍ਹ ਸਾਹਿਬ :ਪੰਜਾਬ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹਨ। ਰੋਜਾਨਾਂ ਹੀ ਕਿਤੇ ਨਾ ਕਿਤੇ ਚੋਰੀ ਤੇ ਲੁੱਟ ਖੋਹ ਦੀ ਵਾਰਦਾਤ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਅੱਜ ਦਿੱਲੀ-ਅਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਮਾਮਲਾ ਸਾਹਮਣੇ ਆਇਆ ਹੈ, ਜਿਥੇ ਚੋਰਾ ਵਲੋਂ ਸੁਰੱਖਿਆ ਗਾਰਡ ਤੋਂ ਗੰਨ ਖੋਹ ਕੇ 40 ਲੱਖ ਦੀ ਲੁੱਟ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਵਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ।

ਲੁਟੇਰਿਆਂ ਨੇ ਕੀਤੀ ਫਾਇਰਿੰਗ :ਇਸ ਸਬੰਧੀ ਪੈਟਰੋਲ ਪੰਪ ਦੇ ਮੁਲਾਜਮ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਪੰਪ ਤੋਂ ਕੈਸ਼ ਲੈ ਕੇ ਬੈਂਕ ਵਿੱਚ ਜਾ ਰਹੇ ਸੀ, ਜਿਵੇਂ ਹੀ ਅਸੀਂ ਓਵਰਬ੍ਰਿਜ ਤੋਂ ਗੱਡੀ ਬਾਹਰ ਕੱਢਣ ਲੱਗੇ ਤਾਂ ਉਦੋਂ ਹੀ ਲੁਟੇਰਿਆਂ ਨੇ ਆਪਣੀ ਗੱਡੀ ਅੱਗੇ ਲਗਾ ਲਈ ਅਤੇ ਕਾਰ ਵਿਚੋਂ ਪਿਸਟਲ ਦੇ ਨਾਲ ਨਿਕਲੇ ਚਾਰ ਲੁਟੇਰਿਆਂ ਨੇ ਉਨ੍ਹਾਂ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਕੋਲੋਂ ਕੈਸ਼ ਖੋਹ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਹਰਮੀਤ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਕਰੀਬ 40 ਲੱਖ ਰੁਪਏ ਕੈਸ਼ ਸੀ, ਜਿਸਨੂੰ ਉਹ ਆਪਣੀ ਸਵਿਫਟ ਕਾਰ ਵਿੱਚ ਲੈ ਕੇ ਸਰਹਿੰਦ ਦੇ ਐਸਬੀਆਈ ਬੈਂਕ ਵਿੱਚ ਜਮਾਂ ਕਰਵਾਉਣ ਲਈ ਜਾ ਰਹੇ ਸੀ।

ਉਥੇ ਹੀ ਮੌਕੇ ਉੱਤੇ ਪਹੁੰਚੇ ਐੱਸਐੱਸਪੀ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਪੰਪ ਦੇ ਤਿੰਨ ਮੁਲਾਜ਼ਮ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਬੈਂਕ ਵਿੱਚ ਕੈਸ਼ ਜਮਾਂ ਕਰਵਾਉਣ ਲਈ ਨਿਕਲੇ ਸਨ, ਜਿਨ੍ਹਾਂ ਤੋਂ ਚਾਰ ਲੁਟੇਰਿਆਂ ਨੇ ਕਰੀਬ 40 ਲੱਖ ਦੀ ਲੁੱਟ ਕੀਤੀ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸਨੂੰ ਛੇਤੀ ਹੀ ਟਰੇਸ ਕਰ ਲਿਆ ਜਾਵੇਗਾ।

ABOUT THE AUTHOR

...view details