ਪੰਜਾਬ

punjab

ETV Bharat / state

ਸਟੀਮ ਨਾਲ ਲੰਗਰ ਤਿਆਰ ਕਰਦੇ ਹਨ ਪਿੰਡ ਰੌਣੀ ਦੇ ਸੇਵਾਦਾਰ, ਪਿਛਲੇ 16 ਸਾਲਾਂ ਤੋਂ ਕਰ ਰਹੇ ਸੇਵਾ - Langar Prepared with Steam System

Langar Prepared with Steam System: ਸ਼ਹੀਦੀ ਪੰਦਰਵਾੜੇ ਦੇ ਚੱਲਦੇ ਸ੍ਰੀ ਫਤਹਿਗੜ੍ਹ ਸਾਹਿਬ 'ਚ ਕਈ ਲੋਕਾਂ ਵਲੋਂ ਲਮਗਰ ਲਗਾਏ ਜਾਂਦੇ ਹਨ। ਉਥੇ ਹੀ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਰੌਣੀ ਵਲੋਂ ਸਟੀਮ ਸਿਸਟਮ ਨਾਲ ਲੰਗਰ ਤਿਆਰ ਕੀਤਾ ਜਾਂਦਾ ਹੈ।

ਸਟੀਮ ਨਾਲ ਲੰਗਰ ਤਿਆਰ
ਸਟੀਮ ਨਾਲ ਲੰਗਰ ਤਿਆਰ

By ETV Bharat Punjabi Team

Published : Dec 24, 2023, 2:17 PM IST

ਸਟੀਮ ਨਾਲ ਲੰਗਰ ਤਿਆਰ ਕਰਨ ਸਬੰਧੀ ਜਾਣਕਾਰੀ ਦਿੰਦੇ ਸੇਵਾਦਾਰ

ਸ੍ਰੀ ਫਤਹਿਗੜ੍ਹ ਸਾਹਿਬ:ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਨੂੰ ਲੈ ਕੇ 500 ਤੋਂ ਵੱਧ ਲੰਗਰ ਵੱਖ-ਵੱਖ ਪਿੰਡਾਂ ਤੇ ਸੰਸਥਾਵਾਂ ਦੇ ਵੱਲੋਂ ਲਗਾਏ ਜਾਂਦੇ ਹਨ। ਉੱਥੇ ਹੀ ਇਕ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਰੌਣੀ ਵਲੋਂ ਇੱਕ ਨਵੇਕਲੀ ਪਹਿਲ ਕਰਦਿਆਂ ਪ੍ਰਦੂਸ਼ਣ ਅਤੇ ਰੁੱਖ ਬਚਾਉਣ ਦਾ ਸੁਨੇਹਾ ਦਿੱਤਾ ਜ਼ਾ ਰਿਹਾ ਹੈ ਅਤੇ ਸਟੀਮ ਨਾਲ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਹ ਲੰਗਰ ਨੂੰ ਵੇਖਦਿਆਂ ਹੋਰ ਲੰਗਰ ਲਗਾਉਣ ਵਾਲੇ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ।

ਟਰਾਲੀ 'ਤੇ ਲਾਇਆ ਸਟੀਮ ਪਲਾਂਟ: ਲੰਗਰ ਲਗਾਉਣ ਵਾਲੇ ਪਿੰਡ ਰੌਣੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਹਰ ਵਾਰ ਲੰਗਰ ਬਣਾਉਣ ਲਈ ਟਰਾਲੀ ਭਰ ਕੇ ਲੱਕੜ ਜਲਾਉਣ ਕਾਰਨ ਕਈ ਰੁੱਖ ਵੱਢਣੇ ਪੈਂਦੇ ਸਨ। ਇਸ ਦੇ ਨਾਲ-ਨਾਲ ਗੈਸ ਸਿਲੰਡਰਾਂ ਦਾ ਵੀ ਖ਼ਰਚਾ ਵੱਧ ਆਉਂਦਾ ਸੀ। ਉਹਨਾਂ ਨੇ ਦੱਸਿਆ ਕਿ ਸਟੀਮ ਸਿਸਟਮ ਦਾ ਤਰੀਕਾ ਉਹਨਾਂ ਨੂੰ ਖੋਆ ਬਣਾਉਣ ਵਾਲੇ ਤੋਂ ਮਿਲਿਆ ਹੈ। ਜਿਸ ਵਿੱਚ ਉਹਨਾਂ ਨੇ ਸੋਧ ਕਰਕੇ ਇਸ ਨੂੰ ਟਰਾਲੀ ਉਪਰ ਬਣਾਇਆ ਹੈ।

ਗੈਸ ਸਿਲੰਡਰਾਂ ਤੇ ਲੱਕੜਾਂ ਦੀ ਬੱਚਤ: ਉਨ੍ਹਾਂ ਦੱਸਿਆ ਕਿ ਇਸ 'ਤੇ ਲੱਗਭਗ 7 ਲੱਖ ਰੁਪਏ ਦੇ ਕਰੀਬ ਖਰਚ ਆਇਆ ਹੈ, ਜਿਸ ਦੇ ਨਾਲ ਲੱਕੜ ਅਤੇ ਗੈਸ ਦੀ ਬੱਚਤ ਤਾਂ ਹੁੰਦੀ ਹੀ ਹੈ ਸਗੋਂ ਪ੍ਰਦੂਸ਼ਣ ਅਤੇ ਰੁੱਖ ਵੀ ਬੱਚਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਹੋਰ ਲੰਗਰ ਵਾਲੇ ਵੀ ਇਸ ਪਲਾਂਟ ਨੂੰ ਵੇਖਦੇ ਹਨ ਅਤੇ ਅਸੀਂ ਵੀ ਉਹਨਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਵਿੱਚ ਪੂਰਾ ਸਹਿਯੋਗ ਦਿੰਦੇ ਹਾਂ। ਉਥੇ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਵਲੋਂ ਪਿਛਲੇ 16 ਸਾਲ ਤੋਂ ਲੰਗਰ ਲਗਾਇਆ ਜਾਂਦਾ ਹੈ ਤੇ ਇਸ ਸਟੀਮ ਵਾਲੇ ਸਿਸਟਮ ਨਾਲ ਪਿਛਲੇ ਚਾਰ ਸਾਲ ਤੋਂ ਲੰਗਰ ਬਣਾ ਹਰੇ ਹਨ।

ਲੰਗਰ ਦੇ ਸਵਾਦ 'ਚ ਆਉਂਦਾ ਫਰਕ: ਉੱਥੇ ਹੀ ਲੰਗਰ ਸੇਵਾਦਾਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਟੀਮ ਸਿਸਟਮ ਨਾਲ ਲੰਗਰ ਦੇ ਸਵਾਦ ਦੇ ਵਿੱਚ ਵੀ ਫਰਕ ਪੈਂਦਾ ਹੈ ਕਿਉਂਕਿ ਇਸ ਵਿੱਚ ਦਾਲ ਪਤੀਲੇ ਦੇ ਹੇਠਾਂ ਲੱਗਣ ਦਾ ਕੋਈ ਖ਼ਤਰਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਲੰਗਰ ਛੱਕਣ ਵਾਲੀ ਸੰਗਤ ਉਹਨਾਂ ਨੂੰ ਲੰਗਰ ਦੇ ਸਵਾਦ ਬਾਰੇ ਜ਼ਰੂਰ ਕੁਝ ਨਾ ਕੁਝ ਦੱਸ ਕੇ ਜਾਂਦੀ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਉਹ ਪੋਹ ਦੀ ਸੰਗਰਾਂਦ ਨੂੰ ਇੱਕ ਪੋਹ ਵਾਲੇ ਦਿਨ ਇੱਥੇ ਆ ਕੇ ਲੰਗਰ ਲਗਾਉਂਦੇ ਹਨ ਅਤੇ ਸ਼ਹੀਦੀ ਸਭਾ ਦੇ ਕੁਝ ਦਿਨਾਂ ਬਾਅਦ ਉਹ ਇੱਥੇ ਤੋਂ ਜਾਂਦੇ ਹਨ।

ABOUT THE AUTHOR

...view details