ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਜਿਸ ਨੂੰ ਕਦੀ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਸ ਵਿੱਚ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਪਿਆ ਹੈ। ਨਸ਼ੇ ਦਾ ਇਹ ਦਰਿਆ ਆਏ ਦਿਨ ਕਿਤੇ ਨਾ ਕਿਤੇ ਨੌਜਵਾਨ ਨਿਗਲ਼ ਰਿਹਾ ਹੈ। ਹੁਣ ਤਾਜ਼ਾ ਮਾਮਲਾ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਨਜ਼ਦੀਕੀ ਪਿੰਡ ਅੰਬੇ ਮਾਜਰਾ ਕੋਲੋਂ ਗੁਜਰਦੇ ਸੂਏ ਦੇ ਨਾਲ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੇ ਹੱਥ ਵਿੱਚ ਇੱਕ ਇੰਜੈਕਸ਼ਨ ਫੜਿਆ ਹੋਏ ਹੈ ਅਤੇ ਨਾਲ ਇੱਕ ਲਾਇਟਰ, ਕੋਲਡ ਡਰਿੰਕ ਦੀ ਬੋਤਲ ਮਿਲੀ ਹੈ।
ਅਮਲੋਹ 'ਚ ਸੂਏ ਕੋਲੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਜਤਾਇਆ ਜਾ ਰਿਹਾ ਸ਼ੱਕ - ਸ੍ਰੀ ਫਤਹਿਗੜ੍ਹ ਸਾਹਿਬ ਦੀ ਖ਼ਬਰ ਪੰਜਾਬੀ ਵਿੱਚ
ਸ੍ਰੀ ਫਤਹਿਗੜ੍ਹ ਸਾਹਿਬ ਦੇ ਕਸਬਾ ਅਮਲੋਹ ਵਿੱਚ ਇੱਕ ਸੂਏ ਦੇ ਕਿਨਾਰਾ ਤੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਸਹਿਮ ਦਾ ਮਾਹੌਲ ਬਣ ਗਿਆ। ਸ਼ੱਕ ਜਤਾਇਆ ਜਾ ਰਿਹਾ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਭ ਸਾਫ ਹੋ ਸਕੇਗਾ।
ਮਾਮਲੇ ਦੀ ਬਾਰੀਕੀ ਨਾਲ ਜਾਂਚ: ਮੌਤ ਦੇ ਅਸਲ ਕਾਰਨ ਦਾ ਹਾਲੇ ਕੁੱਝ ਪਤਾ ਨਹੀਂ ਚਲ ਪਾਇਆ ਪਰ ਹਾਲਾਤ ਦੇਖ ਕੇ ਇਹ ਮਾਮਲਾ ਨਸ਼ੇ ਦਾ ਜਾਪਦਾ ਹੈ। ਇਸ ਦੀ ਸੂਚਨਾ ਜਿਵੇਂ ਹੀ ਪੁਲਿਸ ਨੂੰ ਮਿਲੀ ਤਾਂ ਮੌਕੇ ਉੱਤੇ ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਪੁਲਿਸ ਪਾਰਟੀ ਨਾਲ ਮੌਕੇਂ ਪਹੁੰਚ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਨਸ਼ੇ ਦਾ ਨਹੀਂ ਜਾਪਦਾ ਇਸ ਲਈ ਫੋਰੇਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਜਾਂਚ ਤੋਂ ਬਾਅਦ ਦਸ ਸਕਦੇ ਹਾਂ ਕਿ ਅਸਲ ਮਾਮਲਾ ਕਿ ਹੈ ਅਤੇ ਜਾਂਚ ਉਪਰੰਤ ਹੀ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
- ਮੀਟ ਚੋਂ ਮਰਿਆ ਚੂਹਾ ਨਿਕਲਣ ਦੀ ਵੀਡੀਓ ਵਾਇਰਲ, ਢਾਬੇ ਦਾ ਮਾਲਿਕ ਆਇਆ ਸਾਹਮਣੇ, ਗਾਹਕ 'ਤੇ ਲਾਏ ਇਲਜ਼ਾਮ
- ਪੰਜਾਬ ਵਾਸੀਆਂ ਲਈ ਖੁਸ਼ਖਬਰੀ, ਬੰਦ ਹੋ ਰਿਹਾ ਇੱਕ ਹੋਰ ਟੋਲ ਪਲਾਜ਼ਾ
- COMMERCIAL LPG GAS PRICE: ਵਪਾਰਕ LPG ਗੈਸ ਸਿਲੰਡਰ ਦੀ ਕੀਮਤ 'ਚ 7 ਰੁਪਏ ਦਾ ਵਾਧਾ, ਜਾਣੋ ਨਵੀਂ ਕੀਮਤ
ਪੁਲਿਸ ਦੀ ਅਪੀਲ:ਉੱਥੇ ਹੀ ਮ੍ਰਿਤਕ ਦੀ ਪਹਿਚਾਣ ਕੇਵਲ ਸਿੰਘ ਵਾਸੀ ਭਮਾਰਸੀ ਦੇ ਰੂਪ ਵਿੱਚ ਹੋਈ ਹੈ। ਉੱਧਰ ਮਾਮਲੇ ਨਾਲ ਸਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਅਕਤੀ ਦੇ ਹੱਥ ਵਿੱਚ ਇੰਜੈਕਸ਼ਨ ਫੜਿਆ ਦਿਖਾਈ ਦੇ ਰਿਹਾ ਹੈ। ਮਾਮਲਾ ਕਿ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਨਸ਼ੇ ਦਾ ਦਾਨਵ ਘਰਾਂ ਦੇ ਘਰ ਉਜਾੜ ਰਿਹਾ ਹੈ, ਜਿਸ ਵੱਲ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ। ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਵੀ ਇੱਕ ਮੰਚ ਉੱਤੇ ਇਕੱਠਾ ਹੋ ਨਸ਼ੇ ਦੇ ਇਹ ਦਾਨਵ ਖਿਲਾਫ ਮੋਰਚਾ ਖੋਲ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਦੇ ਘਰ ਨੂੰ ਉਜੜਨ ਤੋਂ ਬਚਾਇਆ ਜਾ ਸਕੇ। ਉੱਥੇ ਹੀ ਡੀਐਸਪੀ ਅਮਲੋਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।