ਮਨਪ੍ਰੀਤ ਕੌਰ ਦਾ ਹੋਇਆ ਸਸਕਾਰ, ਦੁਬਈ 'ਚ ਹੋਈ ਸੀ ਮੌਤ - punjab
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਨਰੈਣਗੜ੍ਹ ਦੀ ਮਨਪ੍ਰੀਤ ਕੌਰ ਦਾ ਕੀਤਾ ਗਿਆ ਸਸਕਾਰ। ਜ਼ਿਕਰਯੋਗ ਹੈ ਕਿ ਉਸ ਦੀ ਮੌਤ ਦੁਬਈ 'ਚ ਹੋਈ ਸੀ। ਸਰਬਤ ਦਾ ਭਲਾ ਟਰੱਸਟ ਦੀ ਮਦਦ ਨਾਲ ਪਰਿਵਾਰ ਨੇ ਦੁਬਈ ਤੋਂ ਮ੍ਰਿਤਕ ਦੇਹ ਬੀਤੇ ਦਿਨ ਅੰਮ੍ਰਿਤਸਰ ਲਿਆਂਦੀ ਸੀ।
![ਮਨਪ੍ਰੀਤ ਕੌਰ ਦਾ ਹੋਇਆ ਸਸਕਾਰ, ਦੁਬਈ 'ਚ ਹੋਈ ਸੀ ਮੌਤ](https://etvbharatimages.akamaized.net/etvbharat/images/768-512-2621031-511-37e08bf6-4c5a-4a06-a747-60386f86277b.jpg)
ਮਨਪ੍ਰੀਤ ਕੌਰ ਦਾ ਹੋਇਆ ਸਸਕਾਰ, ਦੁਬਈ 'ਚ ਹੋਈ ਸੀ ਮੌਤ
ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਨਰੈਣਗੜ੍ਹ ਦੀ ਮਨਪ੍ਰੀਤ ਕੌਰ ਨਾਂਅ ਦੀ ਕੁੜੀ ਦੁਬਈ ਵਿੱਚ ਰੋਜ਼ੀ ਰੋਟੀ ਕਮਾਉਣ ਲਈ 6 ਫ਼ਰਵਰੀ 2019 ਨੂੰ ਹੀ ਦੁਬਈ ਗਈ ਸੀ, ਪਰ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ। ਉੱਥੇ ਜਾ ਕੇ ਉਸਦੀ 10 ਦਿਨ ਬਾਅਦ ਹੀ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰ ਵਲੋਂ ਸਰਬਤ ਦਾ ਭਲਾ ਟਰੱਸਟ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਂਦਾ ਗਿਆ।
ਮਨਪ੍ਰੀਤ ਕੌਰ ਦਾ ਹੋਇਆ ਸਸਕਾਰ, ਦੁਬਈ 'ਚ ਹੋਈ ਸੀ ਮੌਤ