ਸ੍ਰੀ ਫਤਿਹਗੜ੍ਹ ਸਾਹਿਬ: ਅੱਜ ਦੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਹਰ ਕੋਈ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨ੍ਹਾਂ ਰੁੱਝਿਆ ਹੋਇਆ ਹੈ ਕਿ ਕਿਸੇ ਕੋਲ ਆਪਣੀ ਸਿਹਤ(health) ਦਾ ਖਿਆਲ ਰੱਖਣ ਦਾ ਕੋਈ ਸਮਾਂ ਨਹੀਂ ਰਿਹਾ ਤੇ ਜਿਸ ਕਰਕੇ ਲੋਕ ਵੱਡੀ ਗਿਣਤੀ ਦੇ ਵਿੱਚ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਹਸਪਤਾਲ(hospital) ਚ ਵੀ ਮਰੀਜ਼ਾਂ ਦੀ ਵੱਡੀ ਭੀੜ ਲੱਗੀ ਆਮ ਦਿਖਾਈ ਦੇ ਰਹੀ ਹੈ।
ਇਸ ਦੇ ਚੱਲਹੇ ਹੀ ਕੋਰੋਨਾ ਮਹਾਮਾਰੀ ਦੇ ਦੌਰ ਚ ਲੋਕ ਮੁੜ ਤੋਂ ਸਾਇਕਲਿੰਗ ਕਰਦੇ ਦਿਖਾਈ ਦੇ ਰਹੇ ਹਨ। ਸਾਇਕਲ(cycle) ਸਿਹਤ ਲਈ ਕਾਫ਼ੀ ਫਾਇਦੇਮੰਦ ਹੈ ਜਿੱਥੇ ਅਮੀਰ ਸਾਇਕਲਿੰਗ ਕਰ ਆਪਣੀ ਸਿਹਤ(health) ਨੂੰ ਠੀਕ ਰੱਖਦੇ ਹਨ ਉਥੇ ਹੀ ਗਰੀਬਾਂ ਲਈ ਸਾਇਕਲ ਜ਼ਿੰਦਗੀ ਦਾ ਜ਼ਰੂਰੀ ਸਾਧਨ ਵੀ ਹੈ , ਕਿਉਂਕਿ ਅੱਜ ਮਹਿੰਗਾਈ ਦੇ ਇਸ ਯੁੱਗ ਵਿੱਚ ਗਰੀਬ ਲਈ ਸਾਇਕਲ ਸਸਤਾ ਅਤੇ ਕਿਫ਼ਾਇਤੀ ਸਾਧਨ ਹੈ ਇਸਦੇ ਇਲਾਵਾ ਸਾਇਕਲ ਨਾਲ ਅਸੀ ਰੋਜ਼ਾਨਾ ਅਣਗਿਣਤ ਲੀਟਰ ਪੈਟਰੋਲ ਦੀ ਖਪਤ ਨੂੰ ਘੱਟ ਕਰ ਸਕਦੇ ਹਾਂ ਉਥੇ ਹੀ ਇਸ ਨਾਲ ਸ਼ਹਿਰ ਦਾ ਪ੍ਰਦੂਸ਼ਣ ਪੱਧਰ ਵੀ ਘੱਟ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।