ਪੰਜਾਬ

punjab

By

Published : Oct 6, 2020, 4:56 PM IST

ETV Bharat / state

ਜਾਣੋ ਰਾਹੁਲ ਗਾਂਧੀ ਨੂੰ ਮਿਲਣ ਮਗਰੋਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਦਾ ਹਾਲ

ਰਾਹੁਲ ਗਾਂਧੀ ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੌਰੇ 'ਤੇ ਹਨ। ਇਸ ਮੌਕੇ ਈਟੀਵੀ ਭਾਰਤ ਨੇ ਪਿੰਡ ਦਾਦੂਮਾਜਰਾ ਦੇ ਕਿਸਾਨ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਜਿਸ ਦੇ ਨਾਲ ਰਾਹੁਲ ਗਾਂਧੀ ਪਿਛਲੇ ਪੰਜਾਬ ਦੌਰੇ ਦੌਰਾਨ ਮਿਲੇ ਸਨ। ਕਿਸਾਨ ਸੁਰਜੀਤ ਸਿੰਘ ਨੇ ਕਰਜ਼ੇ ਦੇ ਬੋਝ ਹੇਠ ਸਾਲ 2015 ਵਿੱਚ ਖੁਦਕਸ਼ੀ ਕੀਤੀ ਸੀ।

Find out about the family of a farmer surjeet singh  who committed suicide after meeting Rahul Gandhi
ਜਾਣੋ ਰਾਹੁਲ ਗਾਂਧੀ ਨੂੰ ਮਿਲਣ ਮਗਰੋਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਦਾ ਹਾਲ

ਫ਼ਤਿਹਗੜ੍ਹ ਸਾਹਿਬ: ਰਾਹੁਲ ਗਾਂਧੀ ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੌਰੇ 'ਤੇ ਹਨ। ਇਸ ਵਿੱਚ ਈਟੀਵੀ ਭਾਰਤ ਨੇ ਉਸ ਕਿਸਾਨ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਜਿਸ ਦੇ ਨਾਲ ਰਾਹੁਲ ਗਾਂਧੀ ਪਿਛਲੇ ਪੰਜਾਬ ਦੌਰੇ ਦੌਰਾਨ ਮਿਲੇ ਸਨ। ਅਸੀਂ ਗੱਲ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਦਾਦੂਮਾਜਰਾ ਦੇ ਕਿਸਾਨ ਸੁਰਜੀਤ ਸਿੰਘ ਦੀ ਕਰ ਰਹੇ ਹਾਂ, ਜਿਨ੍ਹਾਂ ਨੇ ਕਰਜ਼ੇ ਦੇ ਬੋਝ ਹੇਠ ਸਾਲ 2015 ਵਿੱਚ ਖੁਦਕਸ਼ੀ ਕੀਤੀ ਸੀ। ਜਿਸ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਅਤੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਰਾਹੁਲ ਗਾਂਧੀ ਖ਼ਾਸ ਤੌਰ 'ਤੇ ਪਹੁੰਚੇ ਸਨ। ਉਸ ਸਮੇਂ ਰਾਹੁਲ ਗਾਂਧੀ ਨੇ ਪਰਿਵਾਰ ਨੂੰ ਕਰਜ਼ਾ ਮੁਆਫ਼ ਕਰਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਸੀ।

ਜਾਣੋ ਰਾਹੁਲ ਗਾਂਧੀ ਨੂੰ ਮਿਲਣ ਮਗਰੋਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਦਾ ਹਾਲ

ਰਾਹੁਲ ਗਾਂਧੀ ਦੇ ਭਰੋਸੇ ਤੋਂ ਬਾਅਦ ਉਸ ਕਿਸਾਨ ਪਰਿਵਾਰ ਦੇ ਹਾਲਾਤ ਕਿਵੇਂ ਹਨ ਅਤੇ ਕੀ ਸਰਕਾਰ ਨੇ ਰਾਹੁਲ ਦੁਆਰਾ ਦਿੱਤੇ ਭਰੋਸੇ ਨੂੰ ਪੂਰਾ ਕੀਤਾ ਹੈ ਜਾਂ ਨਹੀਂ, ਇਹ ਜਾਣਨ ਦੇ ਲਈ ਸਾਡੀ ਟੀਮ ਨੇ ਦਾਦੂਮਾਜਰਾ ਦੇ ਮ੍ਰਿਤਕ ਕਿਸਾਨ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ।

ਮ੍ਰਿਤਕ ਕਿਸਾਨ ਸੁਰਜੀਤ ਸਿੰਘ ਦੀ ਪਤਨੀ ਜਸਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਸਨ। ਉਹ ਇੱਕ ਵਾਰ ਰਾਹੁਲ ਗਾਂਧੀ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਰਾਹੁਲ ਨੂੰ ਕਿਹਾ ਸੀ ਕਿ ਜੇਕਰ ਕਿਸਾਨਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ ਇੱਕ ਮਹੀਨੇ ਬਾਅਦ ਖ਼ੁਦਕੁਸ਼ੀ ਕਰ ਲੈਣਗੇ ਅਤੇ ਇੱਕ ਮਹੀਨੇ ਬਾਅਦ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ ਸੀ। ਉਸ ਦੇ ਬਾਅਦ ਉਨ੍ਹਾਂ ਦੀ ਅੰਤਮ ਅਰਦਾਸ ਵਿੱਚ ਰਾਹੁਲ ਗਾਂਧੀ ਪਹੁੰਚੇ ਸਨ, ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਨਾਲ ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਹੋਵੇਗਾ।

ਉਥੇ ਹੀ ਸੁਰਜੀਤ ਸਿੰਘ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਜੋ ਵੀ ਭਰੋਸਾ ਦਿੱਤਾ ਸੀ ਉਹ ਪੂਰੇ ਹੋਣ ਵਾਲੇ ਹਨ। ਜਿੱਥੇ ਕਰਜ਼ਾ ਮੁਆਫ਼ੀ ਦੀ ਫਾਈਲ ਅੰਤਿਮ ਸਟੇਜ ਉੱਤੇ ਹੈ ਤਾਂ ਉਥੇ ਹੀ ਬੇਟੇ ਦੀ ਪੜ੍ਹਾਈ ਦੇ ਬਾਅਦ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਇਸ ਦੇ ਇਲਾਵਾ ਪਿਤਾ ਦੀ ਅੰਤਿਮ ਅਰਦਾਸ ਦੇ ਸਮੇਂ ਹੀ ਪਰਿਵਾਰ ਨੂੰ 2 ਲੱਖ ਰੁਪਏ ਮਦਦ ਦੇ ਤੌਰ ਉੱਤੇ ਦੇ ਦਿੱਤੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਅਤੇ ਨਵੇਂ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਮੁੜ ਤੋਂ ਵਿਚਾਰ ਕਰਨਾ ਚਾਹੀਦੀ ਹੈ।

ABOUT THE AUTHOR

...view details