ਫ਼ਤਹਿਗੜ੍ਹ ਸਾਹਿਬ:ਸਰਹਿੰਦ ਵਿੱਚੋਂ ਗੁਜਰਦੀ ਭਾਖੜਾ ਨਹਿਰ ਵਿੱਚ ਪਿੰਡ ਸਹਿਜਾਦਪੁਰ ਕੋਲ ਪਾੜ ਪੈਣ ਨਾਲ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਲੋਕਾਂ ਨੂੰ ਨਹਿਰ ਟੁੱਟਣ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਇੰਝ ਹੀ ਨਹਿਰੀ ਪਾਣੀ ਵਗਦਾ ਰਿਹਾ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਹੈ। ਆਸਪਾਸ ਦੇ ਲੋਕਾਂ ਨੇ ਕਿਹਾ ਕਿ ਨਹਿਰ ਦੀ ਰਿਪੇੇਅਰ ਨੂੰ ਲੈ ਕੇ ਅਫਸਰ ਲਾਪਰਵਾਹ ਚੱਲ ਰਹੇ ਹਨ ਜਿਸ ਨੂੰ ਲੈਕੇ ਹੁਣ ਨਹਿਰੀ ਵਿਭਾਗ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਉੱਤੇ ਪਾੜ ਹੋਇਆ, ਉਸ ਦੇ ਇੱਕ ਪਾਸੇ ਪਿੰਡ ਸ਼ਹਿਜਾਦਪੁਰ ਅਤੇ ਦੂਜੇ ਪਾਸੇ ਹਰਲਾਲਪੁਰ ਹੈ। ਨਹਿਰ ਦੇ ਕੋਲ ਖੇਤੀ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਕਰੀਬ ਦੋ ਹਫਤੇ ਪਹਿਲਾਂ ਪਾੜ ਲਗਣਾ ਸ਼ੁਰੂ ਹੋ ਗਿਆ ਸੀ ਜਿਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਸੀ ਪਰ ਕੋਈ ਸਾਰ ਨਹੀਂ ਲਈ ਗਈ ਅਤੇ ਅੱਜ ਇਹ ਹਾਲਤ ਬਣੇ ਹਨ।
Fatehgarh Sahib News: ਭਾਖੜਾ ਨਹਿਰ 'ਚ ਪਿਆ ਪਾੜ, ਲਗਾਤਾਰ ਵੱਧ ਰਹੇ ਪਾਣੀ ਦੇ ਵਹਾਅ ਤੋਂ ਸਹਿਮੇ ਪਿੰਡ ਵਾਸੀ, ਪ੍ਰਸ਼ਾਸਨ ਖਿਲਾਫ ਜਤਾਇਆ ਰੋਸ - latest News of Fatehgarh Sahib
ਸਰਹਿੰਦ 'ਚ ਪਿੰਡ ਸਹਿਜਾਦਪੁਰ ਕੋਲ ਪਾੜ ਪੈਣ ਦੇ ਡਰ ਨਾਲ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਲੋਕਾਂ ਨੂੰ ਨਹਿਰ ਟੁੱਟਣ ਦਾ ਡਰ ਸਤਾ ਰਿਹਾ ਹੈ ।
ਪਹਿਲਾਂ ਵੀ ਆਈ ਸੀ ਦਰਾਰ :ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਜਗ੍ਹਾ ਉੱਤੇ ਕਰੀਬ ਦੋ ਸਾਲ ਪਹਿਲਾਂ ਵੀ ਪਾੜ ਹੋਇਆ ਸੀ ਅਤੇ ਰਾਜਸਥਾਨ ਦੇ ਵਿਧਾਇਕ ਪੂਨੀਆ ਤੱਕ ਇੱਥੇ ਆ ਗਏ ਸਨ। ਉਸਦੇ ਬਾਅਦ ਇਸਦੀ ਪੱਕੇ ਤੌਰ ਉੱਤੇ ਰਿਪੇੇਅਰ ਨਹੀਂ ਕੀਤੀ ਗਈ। ਹੁਣ ਪਾੜ ਵੱਧ ਰਿਹਾ ਹੈ ਅਤੇ ਵਿਭਾਗ ਨੇ ਜੋ ਪਹਿਲਾਂ ਮਿੱਟੀ ਦੇ ਥੈਲੇ ਲਗਾਏ ਹਨ ਉਹ ਹੌਲੀ-ਹੌਲੀ ਖਿਸਕ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਨਹਿਰ ਵਿੱਚ ਪਾੜ ਵਧਣ ਨਾਲ ਦਰਾਰ ਆ ਗਈ ਤਾਂ ਆਸਪਾਸ ਦੇ 15 ਪਿੰਡ, ਲੋਹਾ ਨਗਰੀ ਮੰਡੀ ਗੋਬਿੰਦਗੜ ਤੱਕ ਡੁੱਬ ਜਾਵੇਗੀ। ਹਜਾਰਾਂ ਏਕੜ ਫਸਲ ਬਰਬਾਦ ਹੋਵੇਗੀ। ਜਿਸ ਦੇ ਨਾਲ ਲੋਕ ਡਰੇ ਹੋਏ ਹਨ। ਲੋਕਾਂ ਨੇ ਨਹਿਰੀ ਵਿਭਾਗ ਖਿਲਾਫ ਭਾਰੀ ਰੋਸ ਜਤਾਇਆ।
ਲੋਕ ਪੈਨਿਕ ਹਨ: ਇਸ ਬਾਬਤ ਲੋਕਾਂ ਵੱਲੋਂ ਵਿਭਾਗ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਹਿਰੀ ਵਿਭਾਗ ਵਾਲਿਆਂ ਨੇ ਅੱਗੋਂ ਉਲਟਾ ਉਨ੍ਹਾਂ ਨੂੰ ਕਿਹਾ ਗਿਆ ਕਿ ਜਦੋਂ ਦਰਾਰ ਆਵੇਗੀ ਦੱਸ ਦੇਣਾ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਵੱਧ ਗਿਆ ਕਿ ਜਦੋਂ ਲੋਕ ਡੁੱਬ ਹੀ ਗਏ ਤਾਂ ਉਸ ਤੋਂ ਬਾਅਦ ਕੀ ਦੱਸਾਂਗੇ। ਉਥੇ ਨਹਿਰੀ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਮਾਂਗਟ ਨੇ ਕਿਹਾ ਕਿ ਕਿਸੇ ਪ੍ਰਕਾਰ ਦਾ ਕੋਈ ਖ਼ਤਰਾ ਨਹੀਂ ਹੈ, ਕੇਵਲ ਲੇਨ ਡੈਮੇਜ ਹੋਈ ਹੈ। ਇਸ ਤੋਂ ਦਰਾਰ ਨਹੀਂ ਆਵੇਗੀ। ਪਿੱਛੇ 25 ਵਲੋਂ 30 ਫੀਟ ਚੌੜਾ ਬੰਨ੍ਹ ਹੈ। ਲੋਕ ਪੈਨਿਕ ਜਰੂਰ ਹਨ। ਉਨ੍ਹਾਂ ਨੂੰ ਸਮਝਾਇਆ ਜਾ ਰਿਹਾ ਹੈ। ਐਕਸੀਅਨ ਨੇ ਕਿਹਾ ਕਿ ਜੇਕਰ ਕੋਈ ਖ਼ਤਰਾ ਹੋਵੇਗਾ ਤਾਂ ਉਹ ਨਹਿਰ ਬੰਦ ਵੀ ਕਰਵਾ ਦੇਣਗੇ।