ਪੰਜਾਬ

punjab

ਸਾਇਕਲ ਦੀ ਸਵਾਰੀ ਕਰ ਕੇ ਸਵਿਟਜ਼ਰਲੈਂਡ ਤੋਂ ਪੰਜਾਬ ਆਇਆ ਜੋੜਾ

ਸਵਿਟਜ਼ਰਲੈਂਡ ਤੋਂ ਜਸਕਰਨ ਸਿੰਘ ਅਤੇ ਉਸ ਦੀ ਪਤਨੀ ਪੈਰੀਨ ਸ਼ੋਲਮ ਸਾਇਕਲ ਦੀ ਸਵਾਰੀ ਕਰ ਕੇ ਪੰਜਾਬ ਪੁੱਜੇ। ਪੰਜਾਬ ਪੁੱਜਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੀ ਹੈ ਕਾਰਨ ਇਸ ਜੋੜੇ ਵੱਲੋਂ ਸਾਇਕਲ 'ਤੇ ਪੰਜਾਬ ਆਉਣ ਦਾ ਕਾਰਨ ਉਸ ਲਈ ਪੜ੍ਹੋ ਪੂਰੀ ਖ਼ਬਰ...

By

Published : Oct 12, 2019, 7:05 PM IST

Published : Oct 12, 2019, 7:05 PM IST

ਫ਼ੋਟੋ

ਫ਼ਤਿਹਗੜ੍ਹ ਸਾਹਿਬ: ਜਸਕਰਨ ਸਿੰਘ ਸਵਿਟਜ਼ਰਲੈਂਡ ਤੋਂ ਪੰਜਾਬ ਬੱਸੀ ਪਠਾਣਾਂ ਆਪਣੀ ਪਤਨੀ ਪੈਰੀਨ ਸ਼ੋਲਮ ਦੇ ਨਾਲ ਸਾਇਕਲ ਉੱਤੇ ਪਹੁੰਚੇ। ਆਪਣੇ ਘਰ ਪਹੁੰਚਣ 'ਤੇ ਜਸਕਰਨ ਸਿੰਘ ਅਤੇ ਉਸ ਦੀ ਪਤਨੀ ਪੈਰੀਨ ਸ਼ੋਲਮ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਜਸਕਰਨ ਨੇ ਕਿਹਾ, "ਸਾਇਕਲ ਯਾਤਰਾ ਦਾ ਮੁੱਖ ਉਦੇਸ਼ ਇਹ ਸੀ ਕਿ ਇਕ ਉਹ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਸਨ ਦੂਸਰੇ ਨਬੰਰ 'ਤੇ ਸਿਹਤ ਨੂੰ ਸਹੀ ਰੱਖਣਾ ਚਾਹੁੰਦੇ ਸਨ ਅਤੇ ਪੈਸਿਆਂ ਦੀ ਬੱਚਤ ਵੀ ਕਰਨਾ ਚਾਹੁੰਦੇ ਸਨ।"

ਵੇਖੋ ਵੀਡੀਓ

ਹੋਰ ਪੜ੍ਹੋ: ਬਰੀ ਹੋ ਗਏ ਹਨ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ

ਇਸ ਤੋਂ ਇਲਾਵਾ ਜਸਕਰਨ ਨੇ ਕਿਹਾ ਕਿ ਉਨ੍ਹਾਂ ਨੇ ਲਗਭਗ 8 ਹਜ਼ਾਰ ਕਿਲੋਮੀਟਰ ਦਾ ਸਫ਼ਰ 6 ਮਹੀਨਿਆਂ 'ਚ ਤੈਅ ਕੀਤਾ ਹੈ। ਇਨ੍ਹਾਂ 6 ਮਹੀਨਿਆਂ ਦੇ ਵਿੱਚ ਉਹ ਲਗਭਗ 17 ਦੇਸ਼ਾਂ ਵਿੱਚੋਂ ਲੰਘ ਕੇ ਆਏ ਹਨ।

ਕਾਬਿਲ-ਏ -ਗੌਰ ਹੈ ਕਿ ਜਸਕਰਨ ਦੀ ਪਤਨੀ ਪੈਰੀਨ ਸ਼ੋਲਮ ਸਵਿਟਜ਼ਰਲੈਂਡ ਦੀ ਜੰਮਪਲ ਹੈ। ਆਪਣੇ ਪਤੀ ਨਾਲ ਉਹ ਵੀ ਸਾਇਕਲ ਚਲਾ ਕੇ ਹੀ ਘਰ ਪਹੁੰਚੀ ਹੈ। ਮੀਡੀਆ ਦੇ ਰੂ-ਬਰੂ ਹੁੰਦਿਆਂ ਉਸ ਨੇ ਆਪਣਾ ਤਜ਼ੁਰਬਾ ਦੱਸਿਆ ਅਤੇ ਬੜੇ ਹੀ ਪਿਆਰ ਨਾਲ ਸੱਤ ਸ਼੍ਰੀ ਅਕਾਲ ਕਹੀ।

ਜ਼ਿਕਰਏਖ਼ਾਸ ਹੈ ਕਿ ਇਸ ਤਰ੍ਹਾਂ ਦੀ ਸੋਚ ਹਰ ਇੱਕ ਨੂੰ ਅਪਨਾਉਣੀ ਚਾਹੀਦੀ ਹੈ ਕਿਉਂਕਿ ਸਿਹਤ ਅਤੇ ਵਾਤਾਵਰਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ।

ABOUT THE AUTHOR

...view details