ਫ਼ਤਿਹਗੜ੍ਹ ਸਾਹਿਬ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਵਾਦਾਂ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਦਰਅਸਲ ਫ਼ਿਲਮ 'ਅੜਬ ਮੁਟਿਆਰਾਂ' ਦੇ ਵਿੱਚ ਰਿਲੀਜ਼ ਹੋਏ ਗੀਤ 'ਜੱਟੀ ਜਿਊਣੇ ਮੋੜ ਵਰਗੀ' ਦੇ ਵਿੱਚ ਸਿੱਧੂ ਮੂਸੇਵਾਲਾ ਨੇ ਮਾਈ ਭਾਗੋ ਦਾ ਜ਼ਿਕਰ ਕੀਤਾ ਹੈ। ਇਸ ਗੀਤ ਦੇ ਵਿੱਚ ਮਾਈ ਭਾਗੋ ਦੇ ਜ਼ਿਕਰ ਕਾਰਨ ਲੋਕਾਂ ਨੇ ਸਿੱਧੂ ਮੂਸੇਵਾਲਾ ਦਾ ਵਿਰੋਧ ਕੀਤਾ। ਇਸ ਵਿਰੋਧ 'ਤੇ ਸਿੱਧੂ ਮੂਸੇਵਾਲੇ ਨੇ ਲਾਈਵ ਹੋ ਕੇ ਆਪਣੇ ਵੱਲੋਂ ਗਾਈ ਇਸ ਲਾਈਨ 'ਤੇ ਸਫ਼ਾਈ ਵੀ ਦਿੱਤੀ ਹੈ ਅਤੇ ਮੁਆਫ਼ੀ ਵੀ ਮੰਗੀ ਲਈ ਹੈ।
ਪਰ ਗਾਇਕ ਦਾ ਵਿਰੋਧ ਘਟਨ ਦਾ ਨਾਂਅ ਨਹੀਂ ਲੈ ਰਿਹਾ। ਸਿੱਧੂ ਮੂਸੇਵਾਲਾ ਦੇ ਖ਼ਿਲਾਫ਼ ਸਾਰੇ ਹੀ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਹਾਲ ਹੀ ਦੇ ਵਿੱਚ ਸਿੱਧੂ ਮੁਸੇਵਾਲ ਦੇ ਖ਼ਿਲਾਫ਼ ਵਕੀਲ ਭਾਰਤ ਵਰਮਾ ਡੀਐਸਪੀ ਰਵਿੰਦਰ ਸਿੰਘ ਕਾਹਲੋਂ ਕੋਲ ਮੰਗ ਪੱਤਰ ਲੈਕੇ ਪੁੱਜੇ। ਵਕੀਲਾਂ ਦੇ ਇਕ ਵਫ਼ਦ ਵਲੋਂ ਸਿੱਧੂ ਮੁਸੇਵਾਲਾ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਿਸ ਨੂੰ ਇਕ ਪੱਤਰ ਦਿੱਤਾ ਗਿਆ ਹੈ।