ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਵਿਖੇ ਬੀਤੀ ਦੇਰ ਰਾਤ ਬਾਬਾ ਬੰਦਾ ਸਿੰਘ ਬਹਾਦਰ ਇੰਜਨਿਅਰਿੰਗ ਕਾਲਜ ( Baba Banda Singh Bahadur Engineering College) ਵਿੱਚ ਅਤੇ ਸੁਰੱਖਿਆ ਕਰਮਚਾਰੀ ਅਤੇ ਬਿਹਾਰੀ ਵਿਦਿਆਰਥੀਆਂ ਵਿਚਕਾਰ ਝੜਪ ਹੋ (Clash between Bihar students and security personnel ) ਗਈ। ਜਿਸਦਾ ਇਕ ਵੀਡਿਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ।
ਬਿਹਾਰ ਦੇ ਮੁੱਖ ਮੰਤਰੀ ਤੱਕ ਪਹੁੰਚੀ ਗੱਲ:ਇਸ ਘਟਨਾਂ ਵਿੱਚ ਵਿਦਿਆਰਥੀ ਅਤੇ ਸੁਰੱਖਿਆ ਕਰਮੀ ਦੋਵੇ ਧਿਰਾਂ ਜਖ਼ਮੀ ਹੋਇਆ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਧਰ ਦੇਖਦੇ ਹੀ ਦੇਖਦੇ ਇਹ ਸਾਰਾ ਮਾਮਲਾ ਰਾਜਨੀਤਿਕ ਰੰਗਤ ਲੈ ਗਿਆ ਅਤੇ ਟਵਿੱਟਰ ਰਾਹੀਂ ਇਹ ਸਾਰਾ ਮਾਮਲਾ ਬਿਹਾਰ ਦੇ ਮੁੱਖ ਮੰਤਰੀ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਕਾਲਜ ਮੈਨੇਜਮੈਂਟ ਨਾਲ ਗੱਲਬਾਤ ਕਰ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹਲ ਕੀਤਾ ਜਾਵੇਗਾ। ਜਿਸ ਤੋਂ ਬਾਅਦ ਜਾਕੇ ਇਹ ਸਾਰਾ ਮਾਮਲੇ ਸ਼ਾਂਤ ਹੋਇਆ।
ਮਾਮਲੇ ਦੀ ਜਾਂਚ ਜਾਰੀ:ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਅਤੇ ਐਸ ਐਸ ਪੀ ਡਾ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਸਥਿਤੀ ਪੂਰੀ ਤਰਾਂ ਨਾਲ ਨਿਯੰਤਰਣ ’ਚ ਹੈ। ਉਨਾਂ ਦੱਸਿਆ ਕਿ ਸਾਡੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਜਲਦ ਬਿਹਾਰ ਜਾਣ ਦੀ ਕਹੀ ਗੱਲ:ਫ਼ਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜਨਿਅਰਿੰਗ ਕਾਲਜ ਵਿੱਚ ਪੜ੍ਹ ਰਹੇ ਬਿਹਾਰੀ ਮੂਲ ਦੇ ਵਿਦਿਆਰਥੀ ਬ੍ਰਿਜਭਾਨ ਸਿੰਘ ਨੇ ਕਿਹਾ ਬਿਹਾਰੀ ਮੂਲ ਦੇ ਵਿੱਦਿਆਰਥੀ ਜਲਦ ਹੀ ਆਪਣੇ ਸੂਬੇ ਵਿੱਚ ਵਾਪਿਸ ਚਲੇ ਜਾਵਾਂਗੇ। ਕਿਉਂਕਿ ਅਸੀਂ ਸਾਰੇ ਇੱਥੇ ਸੁਰੱਖਿਅਤ ਨਹੀਂ ਹਾਂ। ਵਿਦਿਆਰਥੀ ਸਥਾਨਕ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹੈ।