ਫਤਿਹਗੜ੍ਹ ਸਾਹਿਬ :ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸੀਆਈਏ ਸਟਾਫ ਸਰਹਿੰਦ ਨੇ 410 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਤੋਂ 1,18,000 ਰੁਪਏ ਦੀ ਡਰੱਗ ਮਨੀ ਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਸੀਆਈਏ ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ ’ਚ ਅਨੁਜ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਕਿ ਪਿੰਡ ਡੰਘੇੜੀਆਂ ਦਾ ਰਹਿਮ ਵਾਲਾ ਹੈ। ਉਹਨਾਂ ਨੇ ਦੱਸਿਆ ਕਿ ਮੁਲਜ਼ਮ ਤੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਉੱਤੇ ਹੀ ਅਗਲੀ ਕਾਰਵਾਈ ਹੋਈ ਹੈ।
ਸੀਆਈਏ ਸਟਾਫ ਹੱਥ ਲੱਗੀ ਕਾਮਯਾਬੀ, 3 ਸਮੱਗਲਰਾਂ ਨੂੰ ਹੈਰੋਇਨ ਤੇ ਡਰੱਗ ਮਨੀ ਸਣੇ ਕੀਤਾ ਗ੍ਰਿਫ਼ਤਾਰ - CIA staff Fatehgarh Sahib
ਸੀਆਈਏ ਸਟਾਫ ਫਤਿਹਗੜ੍ਹ ਸਾਹਿਬ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਤੋਂ ਹੈਰੋਇਨ ਤੇ 1,18,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਇਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਏ ਖੁਲਾਸੇ: ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਨੁਜ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅਤੇ ਉਸਦਾ ਸਾਥੀ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਨਬੀਪੁਰ ਸਿੱਧਵਾਂ ਬੇਟ (ਲੁਧਿਆਣਾ) ਦੇ ਇਲਾਕੇ ’ਚ ਰਹਿਣ ਵਾਲੇ ਗੁਰਜੰਟ ਸਿੰਘ ਜੰਟਾ ਤੋਂ ਹੈਰੋਇਨ ਲਿਆ ਕੇ ਫਤਿਹਗੜ੍ਹ ਸਾਹਿਬ ਦੇ ਇਲਾਕੇ ’ਚ ਵੇਚਦੇ ਹਨ, ਜਿਸ ਤੋਂ ਬਾਅਦ ਸੀਆਈਏ ਦੀ ਟੀਮ ਵੱਲੋਂ ਪਿੰਡ ਭੈਣੀ ਗੁੱਜਰਾਂ ਵਿਖੇ ਛਾਪੇਮਾਰੀ ਕਰਦਿਆਂ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਗੁਰਜੰਟ ਦੇ ਕਬਜ਼ੇ ’ਚੋਂ 350 ਗ੍ਰਾਮ ਹੈਰੋਇਨ ਤੇ 1,18,000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ।
- ਮੁੱਖ ਮੰਤਰੀ ਭਗਵੰਤ ਮਾਨ ਨੇ ਭਾਖੜਾ ਡੈਮ ਦਾ ਕੀਤਾ ਦੌਰਾ, ਕਿਹਾ-ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਹਾਲਾਤ ਕੰਟਰੋਲ 'ਚ
- ਮੁੱਖ ਮੰਤਰੀ ਨਾਲ ਦੋ ਕਿਸਾਨ ਜਥੇਬੰਦੀਆਂ ਦੀ 18 ਅਗਸਤ ਨੂੰ ਹੋਵੇਗੀ ਮੀਟਿੰਗ, 24 ਅਤੇ 25 ਜੁਲਾਈ ਦੇ ਧਰਨੇ ਮੁਲਤਵੀ
- ਵਿਧਾਇਕ ਦੇਵ ਮਾਨ ਦੀ ਮੰਗ ਦਾ ਗਿਆਸਪੁਰਾ ਨੇ ਦਿੱਤਾ ਜਵਾਬ, ਕਿਹਾ-ਸਾਨੂੰ ਤਾਂ CM ਭਗਵੰਤ ਮਾਨ ਹੀ ਦਲਿਤ ਲੱਗਦੇ ਹਨ....
ਨਸ਼ਾ ਵੇਚਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ :ਪੁਲਿਸ ਅਧਿਕਾਰੀਆਂ ਮੁਤਾਬਿਕ ਹੁਣ ਤੱਕ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਜੰਟ ਸਿੰਘ ਉਰਫ ਜੰਟਾ ਪਿਛਲੇ ਕਾਫੀ ਅਰਸੇ ਤੋਂ ਲੁਧਿਆਣਾ ਦੇ ਨਾਲ ਨਾਲ ਖੰਨਾ, ਗੋਬਿੰਦਗੜ੍ਹ ਅਤੇ ਫਤਹਿਗੜ੍ਹ ਸਾਹਿਬ ਦੇ ਇਲਾਕਿਆਂ ਵਿੱਚ ਹੈਰੋਇਨ ਸਪਲਾਈ ਕਰਦਾ ਆ ਰਿਹਾ ਹੈ। ਜਿਸ ਨੂੰ ਗ੍ਰਿਫਤਾਰ ਕਰਕੇ ਸੀ.ਆਈ.ਏ ਨੇ ਹੈਰੋਇਨ ਦੀ ਸਪਲਾਈ ਦੇ ਚੇਨ ਨੂੰ ਬਰੇਕ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਜਾਂਚ ਕੀਤੀ ਜਾਵੇਗੀ ਕਿ ਕੌਣ ਨਸ਼ਾ ਸਪਲਾਈ ਕਰਦਾ ਹੈ ਅਤੇ ਕੌਣ ਸੇਵਨ ਕਰਦਾ ਹੈ। ਹੈਰੋਇਨ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਦੀ ਪੜਤਾਲ ਕਰਕੇ ਹਸਪਤਾਲ ਦਾਖਲ ਕਰਵਾਇਆ ਜਾਵੇਗਾ ਅਤੇ ਵੇਚਣ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਪੁਲਿਸ ਰਿਮਾਂਡ ਅਧੀਨ ਹਨ, ਜਿਹਨਾਂ ਪਾਸੋਂ ਪੁੱਛਗਿੱਛ ਜਾਰੀ ਹੈ।