ਸ੍ਰੀ ਫਤਿਹਗੜ੍ਹ ਸਾਹਿਬ: ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਹਰ ਕੋਈ ਆਪਣੇ ਆਸਪਾਸ ਹੋਣ ਵਾਲੀ ਘਟਨਾ ਨੂੰ ਦੇਖ ਕੇ ਅਣਜਾਣ ਬਣ ਜਾਦਾ ਹੈ ਅਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰਨ ਤੋਂ ਵੀ ਡਰਦਾ ਹੈ, ਪਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਵਿੱਚ ਇੱਕ 4 ਸਾਲ ਦਾ ਬੱਚਾ ਆਪਣੇ ਸਾਇਕਲ ਦੀ ਘੰਟੀ ਦੇ ਗੁੰਮ ਹੋਣ ਦੀ ਸ਼ਿਕਾਇਤ ਕਰਨ ਲਈ ਆਪਣੇ ਪਿਤਾ ਦੇ ਨਾਲ ਪੁਲਿਸ ਚੌਂਕੀ ਵਿੱਚ ਪਹੁੰਚਿਆ।
4 ਸਾਲ ਦਾ ਬੱਚਾ ਸਾਇਕਲ ਦੀ ਘੰਟੀ ਗੁੰਮ ਹੋਣ ਦੀ ਸ਼ਿਕਾਇਤ ਲੈ ਕੇ ਪਹੁੰਚਿਆ ਥਾਣੇ - ਸਾਇਕਲ ਦੀ ਘੰਟੀ ਚੋਰੀ
ਸ੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਵਿੱਚ ਇੱਕ 4 ਸਾਲ ਦਾ ਬੱਚਾ ਆਪਣੇ ਸਾਇਕਲ ਦੀ ਘੰਟੀ ਦੇ ਗੁੰਮ ਹੋਣ ਦੀ ਸ਼ਿਕਾਇਤ ਕਰਨ ਲਈ ਆਪਣੇ ਪਿਤਾ ਦੇ ਨਾਲ ਪੁਲਿਸ ਚੌਂਕੀ ਵਿੱਚ ਪਹੁੰਚਿਆ।
ਜਾਣਕਾਰੀ ਅਨੁਸਾਰ ਹਲਕਾ ਬੱਸੀ ਪਠਾਣਾ ਦੇ ਰਹਿਣ ਵਾਲੇ ਰਾਜਨ ਵਰਮਾ ਦੇ ਘਰ ਦੇ ਬਾਹਰ ਖੜੇ ਉਸ ਦੇ 4 ਸਾਲ ਦੇ ਬੱਚੇ ਧਰੁਵ ਦੇ ਸਾਇਕਲ ਦੀ ਘੰਟੀ ਕੋਈ ਉਤਾਰ ਕੇ ਲੈ ਗਿਆ। ਜਦੋਂ ਧਰੁਵ ਨੇ ਘਰ ਦੇ ਬਾਹਰ ਆਕੇ ਆਪਣੀ ਸਾਇਕਲ ਦੀ ਘੰਟੀ ਗਾਇਬ ਦੇਖੀ ਤਾਂ ਉਹ ਆਪਣੇ ਮਾਤਾ ਪਿਤਾ ਦੇ ਕੋਲ ਗਿਆ ਅਤੇ ਗਾਇਬ ਹੋਈ ਘੰਟੀ ਦੀ ਸ਼ਿਕਾਇਤ ਪੁਲਿਸ ਨੂੰ ਦੇਣ ਦੀ ਜ਼ਿੱਦ ਕਰਨ ਲਗਾਇਆ 'ਤੇ ਨਾ ਸਮਝਣ 'ਤੇ ਉਹ ਆਪਣੇ ਪਿਤਾ ਰਾਜਨ ਵਰਮਾ ਦੇ ਨਾਲ ਪੁਲਿਸ ਚੌਕੀ ਪਹੁੰਚਿਆ। ਜਿੱਥੇ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਉਸ ਨੂੰ ਘੰਟੀ ਲਭਣ ਦਾ ਭਰੋਸਾ ਦਿੱਤਾ।
ਉੱਥੇ ਹੀ ਬੱਸੀ ਪਠਾਣਾ ਦੇ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਦਫਤਰ ਦੇ ਵਿੱਚ ਬੇਠੈ ਸਨ ਤਾਂ ਧਰੁਵ ਆਪਣੇ ਪਿਤਾ ਦੇ ਨਾਲ ਸਾਇਕਲ ਦੀ ਘੰਟੀ ਗੁੰਮ ਹੋਣ ਦੀ ਸ਼ਿਕਾਇਤ ਲੇਕੈ ਉਨ੍ਹਾਂ ਦੇ ਕੋਲ ਆਇਆ। ਉਹ ਹੈਰਾਨ ਸੀ ਕਿ ਇੰਨਾਂ ਛੋਟਾ ਬੱਚਾ ਕਿੰਨਾ ਜਾਗਰੂਕ ਹੈ ਕਿ ਉਸ ਨੂੰ ਕੋਈ ਨੁਕਸਾਨ ਹੋਇਆ ਹੈ ਜਾਂ ਕੋਈ ਚੀਜ਼ ਗੁੰਮ ਹੋ ਗਈ ਤਾਂ ਉਸ ਨੂੰ ਪੁਲਿਸ ਲੱਭ ਕੇ ਦੇ ਸਕਦੀ ਹੈ। ਇਹ ਆਉਣ ਵਾਲੀ ਪੀੜੀ ਦੇ ਚੰਗਾ ਸੰਦੇਸ਼ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਲੈ ਕੇ ਪਹਿਲਾਂ ਲੋਕਾਂ ਦੇ ਵਿੱਚ ਡਰ ਸੀ ਪਰ ਹੁਣ ਅਜਿਹਾ ਨਹੀਂ ਹੈ। ਇਸ ਬੱਚੇ ਨੂੰ ਦੇਖ ਕੇ ਲੋਕਾਂ ਨੂੰ ਸਿਖਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰਨ।