ਪੰਜਾਬ

punjab

ETV Bharat / state

'ਸੁਖਬੀਰ ਤੇ ਮਜੀਠੀਆ ਕਰਕੇ ਅਕਾਲੀ ਦਲ ਹੋਇਆ ਦੋ ਫਾੜ' - ਅਕਾਲੀ ਦਲ ਦੋਫਾੜ

ਚਰਨਜੀਤ ਚੰਨੀ ਨੇ ਸੁਖਬੀਰ ਤੇ ਮਜੀਠੀਆ 'ਤੇ ਵਾਰ ਕਰਦਿਆ ਕਿਹਾ ਕਿ ਅੱਜ ਅਕਾਲੀ ਦਲ ਇਨ੍ਹਾਂ ਦੋਵਾਂ ਕਰਕੇ ਦੋ-ਫਾੜ ਹੋ ਗਿਆ ਹੈ।

'ਸੁਖਬੀਰ ਤੇ ਮਜੀਠੀਆ ਕਰਕੇ ਅਕਾਲੀ ਦਲ ਹੋਇਆ ਦੋ ਫਾੜ'
'ਸੁਖਬੀਰ ਤੇ ਮਜੀਠੀਆ ਕਰਕੇ ਅਕਾਲੀ ਦਲ ਹੋਇਆ ਦੋ ਫਾੜ'

By

Published : Jul 8, 2020, 7:21 PM IST

ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਦੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਚੌਕ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਮੌਕੇ ਚਰਨਜੀਤ ਚੰਨੀ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੇਂ ਅਕਾਲੀ ਦਲ ਬਣਾਏ ਜਾਣ 'ਤੇ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਟੁੱਟ ਕੇ ਦੋ-ਫਾੜ ਹੋ ਗਿਆ ਹੈ, ਜਿਸਦੇ ਲਈ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਜ਼ਿੰਮੇਵਾਰ ਹਨ।

'ਸੁਖਬੀਰ ਤੇ ਮਜੀਠੀਆ ਕਰਕੇ ਅਕਾਲੀ ਦਲ ਹੋਇਆ ਦੋ ਫਾੜ'

ਇਸ ਮੌਕੇ ਚਰਨਜੀਤ ਚੰਨੀ ਨੇ ਕਿਹਾ ਕਿ ਅੱਜ ਅਕਾਲੀ ਦਲ ਸਿਰਫ਼ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇਹ ਅਸਲੀ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਚੰਨੀ ਨੇ ਕਿਹਾ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨੂੰ ਪਸੰਦ ਨਹੀਂ ਆਇਆ।

ਇਹ ਵੀ ਪੜੋ: 'ਅਕਾਲੀਆਂ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰਕੇ ਪੰਜਾਬ ਦੇ ਹਿੱਤ ਵੇਚੇ'

ਇਸ ਦੇ ਨਾਲ ਹੀ ਚੰਨੀ ਕਿਹਾ ਕਿ ਜਿਸ ਤਰੀਕੇ ਨਾਲ ਸੁਖਬੀਰ ਅਤੇ ਮਜੀਠੀਆ ਨੇ ਪੰਜਾਬ ਨੂੰ ਲੁੱਟਿਆ ਹੈ, ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚ ਫਸਾਇਆ ਹੈ ਅਤੇ ਜਿਸ ਤਰੀਕੇ ਨਾਲ ਬਹਿਬਲ ਤੇ ਬਰਗਾੜੀ ਕਾਂਡ ਹੋਇਆ ਹੈ, ਉਸ ਨੂੰ ਲੈ ਕੇ ਪੰਜਾਬ ਦੇ ਲੋਕ ਸੁਖਬੀਰ ਬਾਦਲ ਅਤੇ ਮਜੀਠਿਆ ਨੂੰ ਕਦੇ ਵੀ ਮਾਫ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਨਵਾਂ ਅਕਾਲੀ ਦਲ ਪੈਦਾ ਹੋ ਰਿਹਾ ਹੈ।

ABOUT THE AUTHOR

...view details