ਪੰਜਾਬ

punjab

ETV Bharat / state

ਪੰਚਾਇਤ ਸੰਮਤੀ ਅਮਲੋਹ ਦੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੇ ਸੰਭਾਲਿਆ ਆਹੁਦਾ - ਪੰਚਾਇਤ ਸੰਮਤੀ ਅਮਲੋਹ

ਹਲਕਾ ਅਮਲੋਹ ਦੇ ਬਲਾਕ ਸੰਮਤੀ ਦੇ ਨਵੇਂ ਚੁਣੇ ਗਏ ਚੇਅਰਪਰਸਨ ਜਸਵੀਰ ਕੌਰ ਅਤੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਨੇ ਪੰਚਾਇਤ ਸੰਮਤੀ ਦਾ ਅਹੁਦਾ ਸਾਂਭਿਆ। ਇਸ ਤੋਂ ਪਹਿਲਾਂ ਬਲਾਕ ਸੰਮਤੀ ਦੇ ਦਫ਼ਤਰ ਵਿੱਚ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ।

ਫ਼ੋਟੋ

By

Published : Sep 24, 2019, 3:21 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਵਿਧਾਨ ਸਭਾ ਹਲਕਾ ਅਮਲੋਹ ਦੇ ਬਲਾਕ ਸੰਮਤੀ ਦੇ ਨਵੇਂ ਚੁਣੇ ਗਏ ਚੇਅਰਪਰਸਨ ਜਸਵੀਰ ਕੌਰ ਅਤੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਵੱਲੋਂ ਪੰਚਾਇਤ ਸੰਮਤੀ ਦਾ ਅਹੁਦਾ ਸਾਂਭਿਆ ਗਿਆ। ਇਸ ਤੋਂ ਪਹਿਲਾਂ ਬਲਾਕ ਸੰਮਤੀ ਦੇ ਦਫ਼ਤਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਜਿਸ ਵਿੱਚ ਬਲਾਕ ਸੰਮਤੀ ਦੇ ਸਮੂਹ ਮੈਂਬਰ ਅਤੇ ਪਿੰਡਾਂ ਦੇ ਸਰਪੰਚ,ਪੰਚਾਂ ਸਮੇਤ ਹੋਰ ਪਤਵੰਤਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

ਵੀਡੀਓ


ਵਿਧਾਇਕ ਰਣਦੀਪ ਸਿੰਘ ਨੇ ਚੇਅਰਪਰਸਨ ਜਸਵੀਰ ਕੌਰ ਅਤੇ ਵਾਈਸ ਚੇਅਰਪਰਸਨ ਬਲਵਿੰਦਰ ਸਿੰਘ ਨੂੰ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਲਈ ਮੁਬਾਰਕਬਾਦ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਚਾਇਤ ਸੰਮਤੀ ਤੇ ਸਮੁੱਚੇ ਮੈਂਬਰ ਇੱਕ ਟੀਮ ਦੇ ਤੌਰ 'ਤੇ ਕੰਮ ਕਰਕੇ ਵਿਕਾਸ ਕਾਰਜਾਂ ਵਿੱਚ ਆਪਣੀ ਵਿਲੱਖਣ ਛਾਪ ਛੱਡਣ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਹਮੇਸ਼ਾਂ ਯਾਦ ਰੱਖਣ ਗੀਆਂ। ਇਸ ਮੌਕੇ ਨਵੇਂ ਚੁਣੇ ਗਏ ਚੇਅਰਪਰਸਨ ਜਸਵੀਰ ਕੌਰ ਨੇ ਹਲਕਾ ਵਿਧਾਇਕ ਅਤੇ ਹਲਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣਗੇ।
ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ: ਗਵਾਹ ਮੁਖ਼ਤਿਆਰ ਸਿੰਘ SIT ਸਾਹਮਣੇ ਹੋਏ ਪੇਸ਼

ABOUT THE AUTHOR

...view details