ਫ਼ਤਹਿਗੜ੍ਹ ਸਾਹਿਬ: ਡਾ. ਭੀਮ ਰਾਓ ਅੰਬੇਦਕਰ ਸਾਹਿਬ ਵਲੋਂ ਬਣਾਏ ਗਏ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਅਤੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਦੇਸ਼ ਭਗਤਾਂ ਦੀਆਂ ਭਾਵਨਾਵਾਂ ਅਨੁਸਾਰ ਦੇਸ਼ ਦਾ ਰਾਜ ਪ੍ਰਬੰਧ ਚਲਾਇਆ ਹੁੰਦਾ ਤਾਂ ਦੇਸ਼ ਦਾ ਮੂੰਹ ਮੁਹਾਂਦਰਾ ਹੋਰ ਹੀ ਹੋਣਾ ਸੀ ਕਿਉਕਿ ਬਾਬਾ ਸਾਹਿਬ ਨੇ ਜਿੱਥੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਨ ਉਪਰੰਤ ਦੁਨੀਆਂ ਭਰ ਦੇ ਸਾਰੇ ਸੰਵਿਧਾਨਾਂ ਦੀਆਂ ਚੰਗੀਆਂ ਗੱਲਾਂ ਭਾਰਤ ਦੇ ਸੰਵਿਧਾਨ ਵਿਚ ਦਰਜ ਕੀਤੀਆਂ ਸਨ।
ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ - ਘੱਟ ਗਿਣਤੀ ਅਤੇ ਦਲਿਤ ਦਲ ਪੰਜਾਬ
ਘੱਟ ਗਿਣਤੀ ਅਤੇ ਦਲਿਤ ਦਲ ਪੰਜਾਬ ਵਲੋਂ ਦਲ ਦੇ ਦਫਤਰ ਵਿਖੇ ਭਾਰਤ ਰਤਨ ਡਾ ਭੀਮ ਰਾਓੁ ਅੰਬੇਦਕਰ ਸਾਹਿਬ ਦਾ 130 ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਤੇ ਅਕਾਲੀ ਦਲ ਦੇ ਐਸੀ ਵਿੰਗ ਦੇ ਸੂਬਾ ਸਕੱਤਰ ਅਤੇ ਬੁਲਾਰੇ ਹਰਵੇਲ ਸਿੰਘ ਮਾਧੋਪੁਰ ਨੇ ਕੀਤੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਵੇਲ ਸਿੰਘ ਮਾਧੋਪੁਰ ਤੇ ਗੁਰਪ੍ਰੀਤ ਸਿੰਘ ਸੈਣੀ ਨੇ ਕੀਤਾ। ਉਨਾਂ ਦੱਸਿਆ ਕਿ ਡਾ. ਅੰਬੇਦਕਰ ਦੇਸ਼ ਦੇ ਆਰਥਿਕ ਪੱਧਰ ਨੂੰ ਉੱਚਾ ਚੁਕਣ ਲਈ ਰਿਜਰਵ ਬੈਂਕ, ਨੀਤੀ ਆਯੋਗ, ਕੇਂਦਰ ਅਤੇ ਰਾਜਾਂ ਦੀ ਮਜ਼ਬੂਤੀ ਲਈ ਵਿੱਤ ਕਮਿਸ਼ਨਰ ਦੀ ਸਥਾਪਨਾ ਕਰਵਾਈ। ਇਹੀ ਨਹੀਂ ਘੱਟ ਗਿਣਤੀ ਵਰਗਾਂ ਲਈ ਉਨ੍ਹਾਂ ਦੀ ਭਾਸ਼ਾ, ਸਾਹਿਤ, ਧਰਮ ਦੀ ਸਮੀਖਿਆ ਕਰਨ ਲਈ ਘੱਟ ਗਿਣਤੀ ਕਮਿਸ਼ਨ ਸਥਾਪਨਾ ਕੀਤੀ ਜਿਸ ਨੂੰ ਅੱਜ ਕੇਂਦਰ ਸਰਕਾਰ ਬਿਲਕੁਲ ਅੱਖੋ ਪਰੋਖੇ ਕਰਕੇ ਸੰਵਿਧਾਨ ਦੇ ਸੰਘਾਤਮਕ ਪਰਜਾਤੰਤਰਿਕ ਸਿਧਾਂਤ ਨੂੰ ਖਤਮ ਕਰਨ ਵਿਚ ਰੁੱਝੀ ਹੈ।
ਇਸ ਲਈ ਅੱਜ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਦੇਸ਼ ਅਤੇ ਸਮਾਜ ਦੀ ਮਜ਼ਬੂਤੀ ਲਈ ਇਕੱਠੇ ਹੋਕੇ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਸਰਬ ਸੰਮਤੀ ਨਾਲ ਕੁਝ ਮਤੇ ਪਾਸ ਕੀਤੇ ਜਿਵੇਂ ਕਿ ਕੇਦਰ ਸਰਕਾਰ ਸੰਘਾਤਮਕ ਢਾਂਚੇ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਬਚਾਉਂਣ ਵਿਚ ਖੇਤੀ ਕਾਨੂੰਨ ਰੱਦ ਕਰੇ। ਪੰਜਾਬ ਸਰਕਾਰ ਦਲਿਤ ਸਮਾਜ ਦੇ ਵਿਦਿਆਰਥੀਆਂ ਦੇ ਵਜ਼ੀਫੇ ਜਾਰੀ ਨਾ ਹੋਣ ਕਾਰਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਲੋਂ ਰੋਕੀਆਂ ਡਿਗਰੀਆਂ ਨੂੰ ਤਰੁੰਤ ਜਾਰੀ ਕਰਵਾਇਆ ਜਾਵੇ।