ਪੰਜਾਬ

punjab

ETV Bharat / state

ਸੇਫਟੀ ਰੇਲਿੰਗ ਨੂੰ ਤੋੜ ਕੇ 10 ਫੁੱਟ ਥੱਲ੍ਹੇ ਡਿੱਗੀ ਕਾਰ

ਤਰਨ ਤਾਰਨ ਦੇ ਕਸਬਾ ਖਾਲੜਾ ਵਿੱਚ ਕਾਰ ਦੇ ਨਾਲੇ ਵਿੱਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਕਾਰ ਸੇਫਟੀ ਰੇਲਿੰਗ ਨੂੰ ਤੋੜ ਕੇ 10 ਫੁੱਟ ਥੱਲੇ ਨਾਲੇ ਵਿੱਚ ਡਿੱਗੀ ਹੈ। ਕਾਰ ਚਾਲਕ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ।

ਸੇਫਟੀ ਰੇਲਿੰਗ ਨੂੰ ਤੋੜ ਕੇ 10 ਫੁੱਟ ਥੱਲੇ ਡਿੱਗੀ ਕਾਰ
ਸੇਫਟੀ ਰੇਲਿੰਗ ਨੂੰ ਤੋੜ ਕੇ 10 ਫੁੱਟ ਥੱਲੇ ਡਿੱਗੀ ਕਾਰ

By

Published : Jul 29, 2020, 8:19 AM IST

Updated : Jul 29, 2020, 1:36 PM IST

ਤਰਨ ਤਾਰਨ: ਮੰਗਲਵਾਰ ਨੂੰ ਕਸਬਾ ਖਾਲੜਾ ਵਿੱਚ ਕਾਰ ਦੇ ਨਾਲੇ ਵਿੱਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਕਾਰ ਸੇਫਟੀ ਰੇਲਿੰਗ ਨੂੰ ਤੋੜ ਕੇ 10 ਫੁੱਟ ਥੱਲੇ ਨਾਲੇ ਵਿੱਚ ਡਿੱਗੀ ਹੈ ਜਿਸ ਨਾਲ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਕਾਰ ਚਾਲਕ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ।

ਸੇਫਟੀ ਰੇਲਿੰਗ ਨੂੰ ਤੋੜ ਕੇ 10 ਫੁੱਟ ਥੱਲ੍ਹੇ ਡਿੱਗੀ ਕਾਰ

ਸਰਪੰਚ ਮਿਲਖਾ ਸਿੰਘ ਨੇ ਦੱਸਿਆ ਕਿ ਕਾਰ ਦਾ ਚਾਲਕ ਦਾ ਨਾਂਅ ਹਰਪ੍ਰੀਤ ਸਿੰਘ ਹੈ। ਹਰਪ੍ਰੀਤ ਸਿੰਘ ਅੰਮ੍ਰਿਤਸਰ ਦਾ ਵਾਸੀ ਹੈ ਤੇ ਭਿੱਖੀਵਿੰਡ ਬਲਾਕ ਵਿਖੇ ਪੰਚਾਇਤ ਸੈਕਟਰੀ ਦੀ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਮੰਗਲਵਾਰ ਨੂੰ ਪਿੰਡ ਦੋਦੇ ਵਿਖੇ ਕਿਸੇ ਕੰਮ ਵਜੋਂ ਆ ਰਿਹਾ ਸੀ ਕਿ ਰਸਤੇ ਵਿੱਚ ਕਸਬਾ ਖਾਲੜਾ ਤੋਂ ਥੋੜੀ ਦੂਰ ਉਸ ਨਾਲ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਕਾਰ ਦਾ ਸੰਤੁਲਨ ਵਿਗੜਣ ਕਾਰਨ ਵਾਪਰਿਆ ਹੈ।

ਉਨ੍ਹਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਕਾਰ ਵਿੱਚ ਇੱਕਲਾ ਹੀ ਸੀ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਡਰੇਨ ਵਿੱਚ ਡਿੱਗਣ ਨਾਲ ਉਸ ਦੇ ਕਾਫੀ ਸੱਟਾਂ ਲਗੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਜਿਥੇ ਉਸ ਦਾ ਇਲਾਜ ਚਲ ਰਿਹਾ ਹੈ। ਹੁਣ ਉਸ ਦੀ ਹਾਲਾਤ ਵਿੱਚ ਸੁਧਾਰ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ:ਬਰਨਾਲਾ ਦੇ ਪਿੰਡ ਕੁਤਬਾ ਦਾ ਸਤਵਿੰਦਰ ਸਿੰਘ ਚੀਨ ਦੇ ਬਾਰਡਰ 'ਤੇ ਪੁਲ ਤੋਂ ਰੁੜ੍ਹਨ ਕਾਰਨ ਹੋਇਆ ਲਾਪਤਾ

Last Updated : Jul 29, 2020, 1:36 PM IST

ABOUT THE AUTHOR

...view details