ਸ੍ਰੀ ਫ਼ਤਿਹਗੜ੍ਹ ਸਾਹਿਬ: 1984 ਦੇ ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਵਿੱਚ ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਂਕ ਵਿੱਚ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਮੋਮਬੱਤੀਆਂ ਜੱਗਾ ਕੇ ਸਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ 'ਤੇ ਮੌਜੂਦ ਸਿੱਖ ਸੰਗਤ ਦਾ ਕਹਿਣਾ ਸੀ ਕਿ ਜੋ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਫ਼ਤਿਹਗੜ੍ਹ ਸਾਹਿਬ: 1984 ਦੇ ਸਿੱਖ ਕਤਲੇਆਮ ਨੂੰ ਯਾਦ ਕਰਦੇ ਕੱਢਿਆ ਗਿਆ ਕੈਂਡਲ ਮਾਰਚ - Sikh genocide in 1984
1984 ਦੇ ਕਤਲੇਆਮ 'ਚ ਵਿਛੜੀਆਂ ਰੂਹਾਂ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਮੋਮਬੱਤੀਆਂ ਜੱਗਾ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ 'ਤੇ ਮੌਜੂਦ ਸਿੱਖ ਸੰਗਤ ਦਾ ਕਹਿਣਾ ਸੀ ਕਿ ਜੋ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
1984 ਦੇ ਸਿੱਖ ਕਤਲੇਆਮ ਨੂੰ ਯਾਦ ਕਰਦੇ ਕੀਤਾ ਕੈਂਡਲ ਮਾਰਚ
ਇਸ ਮੌਕੇ 'ਤੇ ਗੱਲ ਕਰਦਿਆਂ ਸੁਤੰਤਰ ਸਿੰਘ ਨੇ ਦੁੱਖ ਜਤਾਉਂਦੇ ਕਿਹਾ ਕਿ 36 ਸਾਲਾਂ ਬਾਅਦ ਵੀ ਜਿਨ੍ਹਾਂ ਵੱਲੋਂ ਨਸਲਕੁਸ਼ੀ ਕੀਤੀ ਗਈ ਸੀ ਉਹ ਆਜ਼ਾਦ ਘੁੰਮ ਰਹੇ ਹੈ, ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਮਕਸਦ ਨੌਜਵਾਨ ਪੀੜ੍ਹੀ ਨੂੰ ਇਸ ਕਤਲੇਆਮ ਬਾਰੇ ਸੁਚੇਤ ਕਰਨਾ ਹੈ।
ਉਨ੍ਹਾਂ ਕਿਹਾ, ਸਿੱਖ ਕੌਮ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਿਹਾ ਹੈੈ ਪਰ ਘੱਟ ਗਿਣਤੀ ਕਰਕੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਪਾਇਆ ਹੈ।