ਫ਼ਤਿਹਗੜ੍ਹ ਸਾਹਿਬ: ਮੁਸਲਿਮ ਸਮੁਦਾਏ ਦਾ ਦੂਜਾ ਮੱਕਾ ਦੇ ਨਾਂਅ ਤੋਂ ਜਾਣੇ ਜਾਂਦੇ ਰੋਜ਼ਾ ਸ਼ਰੀਫ਼ ਸਾਹਮਣੇ ਅੱਜ ਮੁਸਲਮਾਨਾਂ ਤੇ ਕਈ ਧਰਮਾਂ ਦੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਸਲਿਮ ਪਰਸਨਲ ਲਾਅ ਬੋਰਡ ਦੇ ਚੇਅਰਮੈਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਅਤੇ ਰੋਜ਼ਾ ਸ਼ਰੀਫ਼ ਦੇ ਖਲੀਫਾ ਮੁਹੰਮਦ ਸਾਦਿਕ ਰਜ਼ਾ ਮੁਜੱਦੀ ਨੇ ਰੋਸ ਪ੍ਰਦਰਸ਼ਨ ਪ੍ਰਧਾਨਗੀ ਕੀਤੀ।
CAA Protest: ਫ਼ਤਿਹਗੜ੍ਹ ਸਾਹਿਬ 'ਚ ਰੋਜ਼ਾ ਸ਼ਰੀਫ਼ ਸਾਹਮਣੇ ਰੋਸ ਪ੍ਰਦਰਸ਼ਨ
ਫ਼ਤਿਹਗੜ੍ਹ ਸਾਹਿਬ 'ਚ ਰੋਜ਼ਾ ਸ਼ਰੀਫ਼ ਸਾਹਮਣੇ ਮੁਸਲਮਾਨਾਂ ਤੇ ਕਈ ਧਰਮਾਂ ਦੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਨਾਗਰਿਕਤਾ ਸੋਧ ਕਾਨੂੰਨ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਨਗਰਿਕਤਾ ਸੋਧ ਕਾਨੂੰਨ ਪਾਸ ਕੀਤਾ ਗਿਆ ਉਸ ਵਿੱਚ ਇੱਕ ਸਮੁਦਾਏ ਨੂੰ ਬਾਹਰ ਰੱਖਿਆ ਗਿਆ ਹੈ ਅਤੇ ਬਾਕੀ ਹਰ ਧਰਮ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਇਸ ਬਿੱਲ ਵਿੱਚ ਸਾਰੇ ਸਮੁਦਾਏ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਅਜਿਹਾ ਨਾ ਕਰਨ ਤੇ ਉਹ ਵੱਡੇ ਪਧੱਰ 'ਤੇ ਪ੍ਰਦਰਸ਼ਨ ਕਰਨਗੇ।