ਸ੍ਰੀ ਫ਼ਤਿਹਗੜ੍ਹ ਸਾਹਿਬ: ਹਲਕਾ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਭਰਾ ਵੱਲੋਂ ਆਪਣੇ ਹੀ ਸੱਕੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵਾਂ ਭਰਾਵਾਂ ਵਿੱਚ ਝਗੜਾ ਹੋਇਆ ਸੀ।
ਜ਼ਮੀਨੀ ਵਿਵਾਦ 'ਚ ਭਰਾ ਨੇ ਭਰਾ ਦੀ ਲਈ ਜਾਨ - fatehgarh sahib news
ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਭਰਾ ਵੱਲੋਂ ਆਪਣੇ ਹੀ ਸੱਕੇ ਭਰਾ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਜ਼ਮੀਨੀ ਵਿਵਾਦ 'ਚ ਭਰਾ ਨੇ ਭਾਰ ਦੀ ਲਈ ਜਾਨ
ਹੋਰ ਪੜ੍ਹੋ: ਲੁਧਿਆਣਾ 'ਚ ਘਰ ਵਾਪਸੀ ਲਈ ਰਜਿਸਟਰੇਸ਼ਨ ਕਰਵਾਉਣ ਪਹੁੰਚੇ ਪ੍ਰਵਾਸੀ ਮਜ਼ਦੂਰਾਂ ਦਾ ਆਇਆ ਹੜ੍ਹ
ਉਨ੍ਹਾਂ ਦੱਸਿਆ ਕਿ ਇੱਕ ਭਰਾ ਵੱਲੋਂ ਖੇਤ ਦੇ ਵਿੱਚ ਵੱਟ ਬਣਾ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਝਗੜੇ ਵਿੱਚ ਬਲਵੰਤ ਸਿੰਘ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਦੋਸ਼ੀ ਤੇ ਉਸ ਦੇ ਪੁੱਤਰ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫ਼ਿਲਹਾਲ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
Last Updated : May 29, 2020, 7:19 PM IST