ਫ਼ਤਿਹਗੜ੍ਹ ਸਾਹਿਬ: ਬੀਤੇ ਵੀਰਵਾਰ ਨੂੰ ਮੰਡੀ ਗੋਬਿੰਦਗੜ੍ਹ ਦੇ ਨੌਜਵਾਨ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਗਈ ਸੀ, ਜਿਸਨੂੰ ਬਚਾਉਣ ਲਈ ਉਸਦੇ ਚਚੇਰੇ ਭਰਾ ਨੇ ਵੀ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਸੀ। ਇਸ ਦੌਰਾਨ ਦੋਵੇਂ ਨੌਜਵਾਨ ਨਹਿਰ ਵਿੱਚ ਰੁੜ ਗਏ ਸਨ। ਦੋਵਾਂ ਵਿੱਚੋਂ ਇੱਕ ਦੀ ਲਾਸ਼ ਮਿਲ ਗਈ ਸੀ, ਜਦਕਿ ਮੰਗਲਵਾਰ ਨੂੰ ਦੂਜੇ ਨੌਜਵਾਨ ਦੀ ਲਾਸ਼ ਜੰਡਾਲੀ ਦੇ ਨੇੜੇ ਭਾਖੜਾ ਨਹਿਰ ਵਿਚੋਂ ਮਿਲੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਏਐਸਆਈ ਨੇਤਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਪਿੰਡ ਜੰਡਾਲੀ ਨੇੜਿਓਂ ਲੰਘਦੀ ਨਹਿਰ 'ਚ ਕਿਰਨਜੀਤ ਸਿੰਘ ਵਾਸੀ ਨਸਰਾਲੀ ਨੇ ਪ੍ਰੇਮ ਸਬੰਧਾਂ ਤੋਂ ਪ੍ਰੇਸ਼ਾਨ ਹੋਣ ਕਰਕੇ ਨਹਿਰ 'ਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਬਚਾਉਣ ਲਈ ਉਸ ਦੇ ਚਚੇਰੇ ਭਰਾ ਪਵਿੱਤਰ ਸਿੰਘ ਨੇ ਛਾਲ ਮਾਰ ਦਿੱਤੀ ਸੀ, ਜੋ ਨਹਿਰ 'ਚ ਲਾਪਤਾ ਹੋ ਗਿਆ ਸੀ।