ਫਤਿਹਗੜ੍ਹ ਸਾਹਿਬ: ਜੀਸੀਐਲ ਕਲੱਬ ਲਿਮਿਟਡ ਵਿੱਚ ਪੰਜਾਬ ਅਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਅਤੇ ਇੰਡੀਅਨ ਬਾਡੀ ਬਿਲਡਰਸ ਫ਼ੈਡਰੇਸ਼ਨ ਮੁੰਬਈ ਦੇ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਪ੍ਰੈਸ ਕਾਨਫ਼ਰੰਸ ਦੌਰਾਨ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਰਘੁਰਾਜ ਸ਼ਰਮਾ ਅਤੇ ਸਕੱਤਰ ਮੋਨੂੰ ਸਭਰਵਾਲ ਨੇ ਖਾਸ ਤੌਰ ਉੱਤੇ ਸ਼ਮੂਲੀਅਤ ਕੀਤੀ।
ਮੰਡੀ ਗੋਬਿੰਦਗੜ੍ਹ ਵਿਖੇ ਬਾਡੀ ਬਿਲਡਿੰਗ ਪ੍ਰਤੀਯੋਗਤਾ 14 ਮਾਰਚ ਨੂੰ - ਇੰਡੀਅਨ ਬਾਡੀ ਬਿਲਡਰਸ ਫੈਡਰੇਸ਼ਨ
ਜੀਸੀਐਲ ਕਲੱਬ ਲਿਮਿਟਡ ਵਿੱਚ ਪੰਜਾਬ ਅਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਅਤੇ ਇੰਡੀਅਨ ਬਾਡੀ ਬਿਲਡਰਸ ਫੈਡਰੇਸ਼ਨ ਮੁੰਬਈ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ਮੋਨੂੰ ਸਭਰਵਾਲ ਨੇ ਦੱਸਿਆ ਕਿ ਆਉਣ ਵਾਲੀ 14 ਮਾਰਚ ਨੂੰ ਮੰਡੀ ਗੋਬਿੰਦਗੜ ਦੇ ਸਥਾਨਕ ਦੁਸਹਿਰਾ ਗਰਾਉਂਡ ਵਿੱਚ ਸੀਨੀਅਰ ਮਿਸਟਰ ਪੰਜਾਬ 2021 ਬਾਡੀ ਬਿਲਡਿੰਗ ਚੈੰਪਿਅਨਸ਼ਿਪ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਭਰ ਤੋਂ 250 ਦੇ ਕਰੀਬ ਬਾਡੀ ਬਿਲਡਰਜ਼ ਭਾਗ ਲੈਣਗੇ, ਉਥੇ ਹੀ ਇਸ ਮੌਕੇ ਐਸੋਸੀਏਸ਼ਨ ਦੇ ਵੱਲੋਂ ਇਸ ਮੁਕਾਬਲੇ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਵੱਲੋਂ ਇਸ ਪ੍ਰਤੀਯੋਗਤਾ ਤੋਂ ਬਾਅਦ 21 ਅਤੇ 22 ਮਾਰਚ ਨੂੰ ਜੂਨੀਅਰ ਮਿਸਟਰ ਇੰਡਿਆ ਲੁਧਿਆਣਾ ਵਿੱਚ ਕੀਤਾ ਜਾ ਰਿਹਾ ਹੈ। ਇਸ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਜੇਤੂ, ਆਉਣ ਵਾਲ ਅਪ੍ਰੈਲ ਮਹੀਨੇ ’ਚ ਵਿਸ਼ਾਖਾਪਟਨਮ ਵਿਖੇ ਹੋਣ ਵਾਲੇ ਸੀਨੀਅਰ ਮਿਸਟਰ ਇੰਡਿਆ ਵਿੱਚ ’ਚ ਪੰਜਾਬ ਦੀ ਅਗਵਾਈ ਕਰਨਗੇ।