ਮੰਡੀ ਗੋਬਿੰਦਗੜ੍ਹ: ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਫ਼ੈਕਟਰੀ ਵਿੱਚ ਚੱਲਦੀ ਭੱਠੀ ਵਿੱਚ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਕਾਰਨ ਉੱਥੇ ਕੰਮ ਕਰਦੇ ਲਗਭਗ 10 ਦੇ ਕਰੀਬ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ।
ਮੰਡੀ ਗੋਬਿੰਦਗੜ੍ਹ ਦੀ ਇੱਕ ਚੱਲਦੀ ਭੱਠੀ ਵਿੱਚ ਹੋਇਆ ਧਮਾਕਾ, 10 ਮਜ਼ਦੂਰ ਝੁਲਸੇ - running furnace of Mandi Gobindgarh
ਮੰਡੀ ਗੋਬਿੰਦਗੜ੍ਹ ਵਿਖੇ ਇੱਕ ਫ਼ੈਕਟਰੀ ਵਿੱਚ ਚੱਲਦੀ ਭੱਠੀ ਵਿੱਚ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ 10 ਦੇ ਲਗਭਗ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ।
ਮੰਡੀ ਗੋਬਿੰਦਗੜ੍ਹ ਦੀ ਇੱਕ ਚੱਲਦੀ ਭੱਠੀ ਵਿੱਚ ਹੋਇਆ ਬਲਾਸਟ
ਤਾਜ਼ਾ ਜਾਣਕਾਰੀ ਮੁਤਾਬਕ ਜ਼ਖ਼ਮੀ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਇਲਾਜ ਲਈ ਭਰਤੀ ਕਰਵਾਇਆਂ ਗਿਆ ਹੈ। ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਤੋਂ 6 ਜ਼ਖ਼ਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ।
Last Updated : Aug 29, 2020, 3:27 PM IST