ਸ੍ਰੀ ਫ਼ਤਿਹਗੜ੍ਹ ਸਾਹਿਬ: ਬੀਤੀ ਰਾਤ ਪਿੰਡ ਖਰੋੜੀ 'ਚ ਟਿਵਾਣਾ ਫ਼ੀਡ ਫ਼ੈਕਟਰੀ ਵਿੱਚ ਧਮਾਕਾ ਹੋ ਗਿਆ। ਇਸ ਦੌਰਾਨ 5 ਮਜ਼ਦੂਰ ਜ਼ਖ਼ਮੀ ਤੇ 1 ਦੀ ਮੌਤ ਹੋ ਗਈ।
ਟਿਵਾਣਾ ਫ਼ੀਡ ਫ਼ੈਕਟਰੀ 'ਚ ਧਮਾਕਾ, 5 ਜ਼ਖ਼ਮੀ , 1 ਦੀ ਮੌਤ - PGI
ਸ੍ਰੀ ਫ਼ਤਿਹਗੜ ਸਾਹਿਬ ਦੇ ਪਿੰਡ ਖਰੋੜੀ ਦੀ ਟਿਵਾਣਾ ਫ਼ੈਕਟਰੀ ਵਿੱਚ ਧਮਾਕਾ ਹੋਇਆ ਹੈ।
ਧਮਾਕਾ
ਦੱਸਿਆ ਜਾ ਰਿਹਾ ਹੈ ਕਿ ਗੈਸ ਭੱਠੀ ਬਲਾਸਟ ਹੋਣ ਕਾਰਨ ਧਮਾਕਾ ਹੋ ਗਿਆ। ਇਸ ਦੇ ਚੱਲਦਿਆਂ ਰਾਤ ਵੇਲੇ ਕੰਮ ਕਰ ਰਹੇ ਲਗਭਗ 5 ਮਜ਼ਦੂਰ ਜ਼ਖ਼ਮੀ ਤੇ 1 ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 26 ਸਾਲਾ ਜਲਖੇੜੀ ਨਿਵਾਸੀ ਰਾਸ਼ਿਦ ਵਜੋਂ ਹੋਈ ਹੈ।
ਇਸ ਦੇ ਨਾਲ ਹੀ ਜ਼ਖ਼ਮੀ ਮਜ਼ਦੂਰਾਂ ਨੂੰ ਇਲਾਜ਼ ਲਈ ਪੀਜੀਆਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।