ਸ੍ਰੀ ਫ਼ਤਹਿਗੜ੍ਹ ਸਾਹਿਬ: ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਉੱਤੇ ਸ਼ਹੀਦੀ ਸਭਾ ਦੇ ਆਖਿਰਲੇ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਇਕ ਵਿਰਗਮਈ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਤੱਕ ਸਜਾਇਆ ਗਿਆ। ਜਿਸ ਦੌਰਾਨ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Harpreet Singh) ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜੀ ਵਿਦੇਸ਼ਾਂ ਵਿੱਚ ਜ਼ਮੀਨਾਂ ਵੇਚ-ਵੇਚ ਜਾ ਰਹੀ ਹੈ। ਕਿ ਜੇਕਰ ਅਸੀਂ ਬਾਹਰ ਚਲੇ ਗਏ ਤਾਂ ਇੱਥੇ ਸ਼ਹੀਦੀ ਦਿਹਾੜਾ ਯੂਪੀ- ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ।
ਪੰਜਾਬ ਵਿੱਚ ਯੂਪੀ- ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ:-ਉੱਥੇ ਹੀ ਨਗਰ ਕੀਰਤਨ ਦੀ ਸਮਾਪਤੀ ਉੱਤੇ ਅਰਦਾਸ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Harpreet Singh) ਨੇ ਕੌਮ ਦੇ ਨਾਮ ਸੰਦੇਸ਼ ਦਿੰਦਿਆ ਕਿਹਾ ਸਾਡੇ ਪੰਜਾਬ ਦਾ ਨੌਜਵਾਨ ਵੱਡੀ ਗਿਣਤੀ ਵਿੱਚ ਬਾਹਰ ਜਾ ਰਿਹਾ ਹੈ। ਕਿ ਸਾਨੂੰ ਇੱਥੇ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ ? ਜੇਕਰ ਅਸੀਂ ਬਾਹਰ ਚਲੇ ਗਏ ਤਾਂ ਇੱਥੇ ਸ਼ਹੀਦੀ ਦਿਹਾੜੇ ਕੌਣ ਮਨਾਵੇਗਾ। ਕਿ ਪੰਜਾਬ ਵਿੱਚ ਯੂਪੀ- ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ।
ਅੱਜ ਸਿੱਖੀ ਖ਼ਤਮ ਹੋਣ ਦੇ ਕਿਨਾਰੇ ਹੈ:-ਉਨ੍ਹਾਂ ਕਿਹਾ ਜੋ ਹਾਲਾਤ ਪੰਜਾਬ ਵਿੱਚ ਹੋ ਰਹੇ ਹਨ, ਪੰਜਾਬ ਦੇ ਲੋਕਾਂ ਨੂੰ ਜ਼ਮੀਨ ਤੱਕ ਨਹੀਂ ਮਿਲਣੀ। ਇਸ ਲਈ ਆਪਣੇ ਬੱਚਿਆ ਨੂੰ ਸਰਹਿੰਦ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਛੋਟੇ ਸਾਹਿਬਜਾਦਿਆ ਬਾਰੇ ਦੱਸਿਆ ਜਾਵੇ। ਉਹਨਾਂ ਨੇ ਕਿਹਾ ਕਿ ਅੱਜ ਸਿੱਖ ਪਰਿਵਾਰਾਂ ਦੇ ਬੱਚੇ ਕ੍ਰਿਸਮਿਸ਼ ਮਨਾ ਰਹੇ ਹਨ। ਇਸ ਲਈ ਸਾਨੂੰ ਸੋਚਣਾ ਚਾਹੀਦਾ ਹੈ, ਅੱਜ ਸਿੱਖੀ ਖ਼ਤਮ ਹੋਣ ਦੇ ਕਿਨਾਰੇ ਹੈ। ਅੱਜ ਪੰਜਾਬ ਦੀ ਧਰਤੀ ਸ਼ਰਾਬ ਉੱਤੇ ਤੰਬਾਕੂ ਸ਼ਰੇਆਮ ਵਿਕ ਰਿਹਾ ਹੈ, ਸਾਨੂੰ ਸੋਚਣ ਦੀ ਜ਼ਰੂਰਤ ਹੈ।