ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ ਸ਼ੁਰੂ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸ਼ਾਮ ਕਰੀਬ 6.10 ਵਜੇ ਖੰਨਾ ਪਹੁੰਚੀ। ਦੱਸ ਦਈਏ ਕਿ ਅੱਜ ਰਾਤ ਇਹ ਯਾਤਰਾ ਖੰਨਾ ਵਿੱਚ ਹੀ ਰੁਕੇਗੀ ਤੇ ਵੀਰਵਾਰ ਸਵੇਰੇ ਕਸ਼ਮੀਰ ਗਾਰਡਨ ਮੱਲ੍ਹੀਪੁਰ ਨੇੜੇ ਤੋਂ ਮੁੜ ਸ਼ੁਰੂ ਹੋ ਕੇ ਅਗਲੇ ਪੜਾਅ ਵੱਲ ਵਧੇਗੀ। ਇਹ ਯਾਤਰਾ ਕੱਲ੍ਹ ਦੁਪਹਿਰ 12 ਵਜੇ ਸਮਰਾਲਾ ਚੌਕ ਵਿਖੇ ਰੁਕਣਗੇ। ਦੱਸ ਦਈਏ ਕਿ ਰਸਤੇ 'ਚ ਹਲਕਾ ਹਲਕਾ ਮੀਂਹ ਪਿਆ, ਪਰ ਇਹ ਯਾਤਰਾ ਲਗਾਤਾਰ ਜਾਰੀ ਰਹੀ।
ਦੱਸ ਦਈਏ ਕਿ ਸ਼ੰਭੂ ਬਾਰਡਰ ਰਾਹੀਂ ਐਂਟਰੀ ਤੋਂ ਬਾਅਦ ਸਵੇਰੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਵਿੱਚ (Bharat Jodo Yatra starts from Sirhind) ਮੱਥਾ ਟੇਕਿਆ ਅਤੇ ਇਸ ਦੇ ਨਾਲ ਹੀ ਰੋਜ਼ਾ ਸ਼ਰੀਫ ਵੀ ਸਿਜਦਾ ਕੀਤਾ। ਹਰਿਆਣਾ ਦੇ ਕਾਂਗਰਸੀ ਨੇਤਾ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਫਲੈਗ ਸੌਂਪਿਆ ਜਿਸ ਦੇ ਨਾਲ ਹੀ ਯਾਤਰਾ ਦਾ ਆਗਾਜ਼ ਹੋ ਗਿਆ ਹੈ।
ਸਰਹਿੰਦ ਤੋਂ ਭਾਰਤ ਜੋੜੋ ਯਾਤਰਾ ਦਾ ਆਗਾਜ਼
ਸਰਹਿੰਦ ਤੋਂ ਯਾਤਰਾ ਸ਼ੁਰੂ:ਅਜੇ ਯਾਤਰਾ ਸਰਹਿੰਦ ਤੋਂ ਚੱਲ ਰਹੀ ਹੈ। ਥੋੜੀ ਦੇਰ ਵਿੱਚ ਮਾਰਨਿੰਗ ਬ੍ਰੇਕ ਹੋਵੇਗੀ। ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਹਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ 2 ਘੰਟੇ ਦੇਰੀ ਨਾਲ 8 ਵਜੇ ਸ਼ੁਰੂ ਹੋਈ।ਬ੍ਰੇਕ ਤੋਂ ਬਾਅਦ ਸਾਢੇ ਤਿੰਨ ਵਜੇ ਰੈਲੀ ਮੁੜ ਮੰਡੀ-ਗੋਬਿੰਦਗੜ੍ਹ ਸਥਿਤ ਖਾਲਸਾ ਸਕੂਲ ਦੀ ਗ੍ਰਾਊਂਡ ਤੋਂ ਸ਼ੁਰੂ ਹੋਵੇਗੀ।
BJP ਤੇ RSS ਲੋਕਾਂ ਨੂੰ ਆਪਸ 'ਚ ਲੜਾ ਰਹੀ:ਰਾਹੁਲ ਗਾਂਧੀ ਨੇ ਕਿਹਾ ਕਿ ਬੀਜੇਪੀ ਤੇ ਆਰਐਸਐਸ ਜਾਤੀ ਦੇ ਨਾਂਅ ਉੱਤੇ ਲੋਕਾਂ ਨੂੰ ਲੜਾ ਰਹੀ ਹੈ। ਇਸ ਲਈ ਅਸੀਂ ਸ਼ਾਂਤੀ ਅਤੇ ਲੋਕਾਂ ਵਿੱਚ ਪ੍ਰੇਮ ਪਿਆਰ ਲਈ ਯਾਤਰਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨਾਲ ਏਕਤਾ ਦਾ ਸੰਦੇਸ਼ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਹ ਮੀਡੀਆ ਵਿੱਚ ਆਪਣੀ ਗੱਲ ਨਹੀਂ ਰੱਖ ਰਹੇ, ਕਿਉਂਕਿ ਉਹ ਸਿਰਫ ਪ੍ਰਧਾਨ ਮੰਤਰੀ ਦਾ ਚਿਹਰਾ ਦਿਖਾਉਂਦੇ ਹਨ। ਬੇਰੁਜ਼ਗਾਰੀ ਦੀ ਕੋਈ ਵੀ ਗੱਲ ਨਹੀਂ ਕਰਦਾ ਹੈ।
ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
ਹੁਣ ਤੱਕ ਪੰਜਾਬ ਵਿੱਚ ਰਾਹੁਲ ਗਾਂਧੀ ਨੂੰ ਵੱਧ ਸੁਰੱਖਿਆ:ਖਾਸ ਗੱਲ ਵੇਖਣ ਨੂੰ ਮਿਲੀ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਹੁਣ ਤੱਕ ਪੰਜਾਬ ਵਿੱਚ ਰਾਹੁਲ ਗਾਂਧੀ ਨੂੰ ਵੱਧ ਸੁਰੱਖਿਆ ਦਿੱਤੀ ਗਈ ਹੈ। ਇਸ ਵਿੱਚ ਅੱਗੇ ਪਿੱਛੇ ਅਤੇ ਦੋਨੋਂ ਪਾਸੇ ਪੰਜਾਬ ਪੁਲਿਸ ਨੇ ਸੁਰੱਖਿਆ ਘੇਰਾ ਬਣਾਇਆ ਹੈ।
ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ:ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਫਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਵਿੱਚ ਨਤਮਸਤਕ ਹੋਏ। ਇਸ ਮੌਕੇ ਅੱਜ ਰਾਹੁਲ ਗਾਂਧੀ ਨੇ ਲਾਲ ਰੰਗ ਦੀ ਪੱਗ ਬੰਨੀ। ਫਿਰ ਉਨ੍ਹਾਂ ਨੇ ਰੋਜ਼ਾ ਸ਼ਰੀਫ ਵਿਖੇ ਵੀ ਮੱਥਾ ਟੇਕਿਆ। ਫਿਰ ਉਹ ਦਾਣਾ ਮੰਡੀ ਪਹੁੰਚੇ, ਜਿੱਥੇ ਉਨ੍ਹਾਂ ਨੇ ਸੰਬੋਧਨ ਕੀਤਾ। ਇਸ ਤੋਂ ਬਾਅਦ ਹਰਿਆਣਾ ਦੇ ਕਾਂਰਗਸੀ ਨੇਤਾਵਾਂ ਨੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਫਲੈਗ ਸੌਂਪ ਦਿੱਤਾ ਜਿਸ ਤੋਂ ਬਾਅਦ ਸਰਹਿੰਦ ਤੋਂ ਪੈਦਲ ਯਾਤਰਾ ਦਾ ਆਗਾਜ਼ ਹੋ ਚੁੱਕਾ ਹੈ।
ਰਾਹੁਲ ਗਾਂਧੀ ਸ੍ਰੀ ਹਰਿਮੰਦਿਰ ਸਾਹਿਬ 'ਚ ਹੋਏ ਨਤਮਸਤਕ
ਇੰਝ ਹੋਵੇਗਾ ਰੂਟ: ਸਾਢੇ 11 ਵਜੇ ਦੇ ਕਰੀਬ ਸਵੇਰ ਦੀ ਬ੍ਰੇਕ ਤੋਂ ਬਾਅਦ ਸਾਢੇ ਤਿੰਨ ਵਜੇ ਰੈਲੀ ਮੁੜ ਮੰਡੀ-ਗੋਬਿੰਦਗੜ੍ਹ ਸਥਿਤ ਖਾਲਸਾ ਸਕੂਲ ਦੀ ਗ੍ਰਾਊਂਡ ਤੋਂ ਸ਼ੁਰੂ ਹੋਵੇਗੀ। ਰਾਹੁਲ ਗਾਂਧੀ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ (Rahul Gandhi in Punjab) ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਰਹਿਣਗੇ। ਰਾਜਾ ਵੜਿੰਗ ਨੇ ਯਾਤਰਾ ਦੇ ਰੂਟ ਸਬੰਧੀ ਟਵੀਟ ਵੀ ਕੀਤਾ ਹੈ।
ਮੰਗਲਵਾਰ ਨੂੰ ਸ੍ਰੀ ਹਰਿਮੰਦਿਰ ਸਾਹਿਬ 'ਚ ਹੋਏ ਨਤਮਸਤਕ: ਬੀਤੇ ਦਿਨ ਮੰਗਲਵਾਰ ਨੂੰ ਰਾਹੁਲ ਗਾਂਧੀ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਪਹੁੰਚੇ ਅਤੇ ਉੱਥੇ ਮੱਥਾ ਟੇਕਿਆ ਸੀ। ਉਸ ਸਮੇਂ ਰਾਹੁਲ ਗਾਂਧੀ ਕੇਸਰੀ ਰੰਗ ਦੀ ਪੱਗ ਬੰਨ੍ਹੇ ਹੋਏ ਨਜ਼ਰ ਆਏ ਸੀ। ਮੱਥਾ ਟੇਕਣ ਤੋਂ ਬਾਅਦ ਰਾਹੁਲ ਗਾਂਧੀ ਨੇ (Rahul Gandhi in Golden Temple) ਟਵੀਟ ਕਰਦਿਆ ਲਿਖਿਆ ਕਿ, 'ਗੁਰੂ ਦੇ ਦੁਆਰ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਵਿਸ਼ਵਾਸ ਹੋਰ ਵੀ ਡੂੰਘਾ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ!'
ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ: ਅੱਜ ਤੋਂ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਸ਼ੁਰੂ ਹੋ ਚੁੱਕੀ ਹੈ। 13 ਤਰੀਕ ਨੂੰ ਲੋਹੜੀ ਵਾਲੇ ਦਿਨ ਬ੍ਰੇਕ ਰਹੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਸਵਾਗਤ ਲਈ ਪੰਜਾਬ ਕਾਂਗਰਸ ਪੂਰੀ ਤਰ੍ਹਾਂ (Preparations For Bharat Jodo Yatra in Punjab) ਤਿਆਰ ਹੈ। ਇਸ ਲਈ ਪਾਰਟੀ ਵੱਲੋਂ 19 ਕਮੇਟੀਆਂ ਬਣਾਈਆਂ ਗਈਆਂ ਹਨ। ਸਾਰੇ ਸੀਨੀਅਰ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਭਾਰਤ ਜੋੜ ਯਾਤਰਾ 7 ਦਿਨਾਂ ਲਈ ਪੰਜਾਬ ਵਿੱਚ ਰਹੇਗੀ ਅਤੇ ਫਿਰ ਪਠਾਨਕੋਟ ਰਾਹੀਂ ਜੰਮੂ ਕਸ਼ਮੀਰ ਵਿੱਚ ਪ੍ਰਵੇਸ਼ ਕਰੇਗੀ।
ਹੁਣ ਤੱਕ 52 ਤੋਂ ਵੱਧ ਜ਼ਿਲ੍ਹਿਆਂ ਵਿੱਚ ਗਈ ਭਾਰਤ ਜੋੜ ਯਾਤਰਾ:ਭਾਰਤ ਜੋੜੋ ਯਾਤਰਾ 7 ਸਤੰਬਰ, 2022 ਨੂੰ ਸ਼ੁਰੂ ਹੋਈ ਸੀ ਜਿਸਨੇ ਹੁਣ ਤੱਕ 3570 ਕਿਲੋਮੀਟਰ ਤੋਂ ਵੱਧ ਸਫ਼ਰ ਤੈਅ ਕੀਤਾ ਹੈ ਯਾਤਰਾ ਨੇ ਹੁਣ ਤੱਕ 52 ਤੋਂ ਵੱਧ ਜ਼ਿਲ੍ਹਿਆ ਦਾ ਦੌਰਾ ਕੀਤਾ ਹੈ। 7 ਸਤੰਬਰ ਨੂੰ ਤਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ 30 ਜਨਵਰੀ ਨੂੰ ਸ੍ਰੀਨਗਰ ਵਿੱਚ ਰਾਹੁਲ ਗਾਂਧੀ ਵੱਲੋਂ ਤਿਰੰਗਾ ਫਹਿਰਾਉਣ ਦੇ ਨਾਲ ਸਮਾਪਤ ਹੋਵੇਗੀ। ਪੈਦਲ ਮਾਰਚ ਕਰਦੇ ਹੋਏ ਇਹ ਯਾਤਰਾ ਹੁਣ ਤੱਕ ਤਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਹੁਣ ਇਸ ਸਮੇਂ ਪੰਜਾਬ ਵਿੱਚ ਹੈ।
ਵਿਰੋਧੀਆਂ ਦੇ ਨਿਸ਼ਾਨੇ ਉੱਤੇ ਭਾਰਤ ਜੋੜੋ ਯਾਤਰਾ:ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਭਾਰਤ ਜੋੜੋ ਯਾਤਰਾ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਉਹੀ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਹੈ ਜਿਸ ਨੇ ਸਿੱਖਾਂ ਦਾ ਬਹੁਤ ਵੱਡਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਨੂੰ ਮੇਰਾ ਸਵਾਲ ਹੈ ਕਿ ਇਹ ਉਹੀ ਗਾਂਧੀ ਪਰਿਵਾਰ ਹੈ ਜਿਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤੇ, ਸਿੱਖਾਂ ਨੂੰ ਦਿੱਲੀ ਵਿੱਚ ਭਜਾ ਕੇ ਮਾਰਿਆ, ਅਤੇ (Opposition on Bharat Jodo Yatra) ਅੱਜ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਜਵਾਬ ਦੇਣ ਕਿ ਰਾਹੁਲ ਗਾਂਧੀ ਦੇ ਅੱਜ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਵਿਖੇ ਕਦਮ ਰਖਣਗੇ, ਇਹ ਕਿਸ ਹੱਕ ਨਾਲ ਪੰਜਾਬ ਦੀ ਧਰਤੀ ਉੱਤੇ ਕਦਮ ਰਹੇ ਹਨ। ਇਹ ਸਿੱਖਾਂ ਨਾਲ ਹੋਏ ਘਾਣ ਨੂੰ ਭੁੱਲ ਗਏ ਹਨ।
ਇਹ ਵੀ ਪੜ੍ਹੋ:ਭਾਰਤ ਜੋੜੋ ਯਾਤਰਾ ਨੂੰ ਵਿਰੋਧੀਆਂ ਨੇ 84 ਦੇ ਮੁੱਦੇ ਉੱਤੇ ਘੇਰਿਆ, ਸਾਂਸਦ ਰਵਨੀਤ ਬਿੱਟੂ ਨੇ ਦਿੱਤਾ ਕਰਾਰਾ ਜਵਾਬ