ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਦੇ ਵਿੱਚ ਲੌਕਡਾਊਨ ਲੱਗ ਗਿਆ ਸੀ, ਜਿਸ ਤੋਂ ਬਾਅਦ ਸਾਰੇ ਹੀ ਉਦਯੋਗ ਬੰਦ ਹੋ ਗਏ ਸਨ। ਉਦਯੋਗ ਬੰਦ ਹੋਣ ਦੇ ਕਾਰਨ ਇੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਦਯੋਗਾਂ ਨੂੰ ਫਿਰ ਤੋਂ ਲੀਹ 'ਤੇ ਲਿਆਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 20 ਲੱਖ ਕਰੋੜ ਦਾ ਰਾਹਤ ਪੈਕਜ ਜਾਰੀ ਕੀਤਾ ਗਿਆ।
20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਆਮ ਲੋਕਾਂ ਤੱਕ ਨਹੀਂ ਪਹੁੰਚਿਆ ਲਾਭ
ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਦੇ ਵਿੱਚ ਲੌਕਡਾਊਨ ਲੱਗ ਗਿਆ ਸੀ, ਜਿਸ ਤੋਂ ਬਾਅਦ ਸਾਰੇ ਹੀ ਉਦਯੋਗ ਬੰਦ ਹੋ ਗਏ ਸਨ। ਉਦਯੋਗ ਬੰਦ ਹੋਣ ਦੇ ਕਾਰਨ ਇੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਰਾਹਤ ਪੈਕੇਜ ਬਾਰੇ ਲੋਕਾਂ ਨੇ ਕਿਹਾ ਕਿ ਇਸ ਰਾਹਤ ਪੈਕੇਜ ਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਕਿਸ ਤਰ੍ਹਾਂ ਇਸ ਰਾਹਤ ਪੈਕੇਜ ਦਾ ਲਾਭ ਲੈ ਸਕਦੇ ਹਨ। ਗੱਲਬਾਤ ਕਰਦੇ ਹੋਏ ਕੇਬਲ ਦਾ ਕੰਮ ਕਰਨ ਵਾਲੇ ਬੋਬੀ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਕੰਮ ਵਿੱਚ 30 ਫੀਸਦੀ ਦਾ ਘਾਟਾ ਪਿਆ ਹੈ ਕਿਉਂਕਿ ਜਦੋਂ ਉਨ੍ਹਾਂ ਨੇ ਪੈਸੇ ਇਕੱਠੇ ਕਰਨੇ ਸਨ ਤਾਂ ਉਸ ਸਮੇਂ ਪੰਜਾਬ ਦੇ ਵਿੱਚ ਕਰਫਿਊ ਲੱਗ ਗਿਆ ਸੀ। ਜਿਸ ਕਰਕੇ ਉਹ ਲੋਕਾਂ ਤੋਂ ਪੇਮੈਂਟ ਨਹੀਂ ਇਕੱਠੀ ਕਰ ਸਕੇ ਅਤੇ 30 ਫੀਸਦੀ ਲੋਕਾਂ ਦੇ ਕੁਨੈਕਸ਼ਨ ਕੱਟੇ ਗਏ। ਉਨ੍ਹਾਂ ਨੂੰ ਇਸ ਰਾਹਤ ਪੈਕੇਜ ਦੇ ਨਾਲ ਕੋਈ ਵੀ ਲਾਭ ਨਹੀਂ ਪਹੁੰਚਿਆ। ਕਿਉਂਕਿ ਇਹ ਪੈਕਜ ਸਿਰਫ ਵੱਡੇ ਉਦਯੋਗਪਤੀਆਂ ਦੇ ਲਈ ਹੈ। ਉਨ੍ਹਾਂ ਦੀ ਲਿਮਟ ਦੇ ਵਿੱਚ 20 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ।
ਉੱਥੇ ਹੀ ਗੱਲਬਾਤ ਕਰਦੇ ਹੋਏ ਜੂਸ ਦੀ ਰੇਹੜੀ ਲਗਾਉਣ ਵਾਲੇ ਸ਼ੰਕਰ ਦਾ ਕਹਿਣਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਰੀ ਕੀਤੇ ਗਏ ਰਾਹਤ ਪੈਕੇਜ ਦਾ ਲਾਭ ਲੈਣ ਦੇ ਲਈ ਬੈਂਕ ਗਏ ਸਨ ਪਰ ਉਨ੍ਹਾਂ ਨੂੰ ਬੈਂਕ ਵੱਲੋਂ 10 ਹਜ਼ਾਰ ਪਿਆ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਨਾ ਹੀ ਕਿਸੇ ਵੱਲੋਂ ਕੋਈ ਰਾਸ਼ਨ ਦਿੱਤਾ ਗਿਆ ਹੈ। ਉਹ ਕੰਮ ਕਰਕੇ ਹੀ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਹੈ। ਰੇਡੀਮੇਡ ਦਾ ਕੰਮ ਕਰਨ ਵਾਲੇ ਕੰਨਵ ਦਾ ਕਹਿਣਾ ਸੀ ਕਿ ਪਹਿਲਾਂ ਵੀ ਕਈ ਸਰਕਾਰਾਂ ਵੱਲੋਂ ਅਜਿਹੇ ਪੈਕੇਜਾਂ ਦਿੱਤੇ ਗਏ ਹਨ ਪਰ ਉਨ੍ਹਾਂ ਤੱਕ ਕੋਈ ਵੀ ਰਾਹਤ ਪੈਕੇਜ ਦਾ ਲਾਭ ਨਹੀਂ ਪਹੁੰਚਦਾ, ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਰਾਹਤ ਪੈਕੇਜ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਵੇਗਾ, ਨਾ ਹੀ ਉਨ੍ਹਾਂ ਨੂੰ ਕਿਸੇ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ।