ਫਤਹਿਗੜ੍ਹ ਸਾਹਿਬ : ਪੰਜਾਬੀ ਗਾਇਕ ਤੇ ਅਦਾਕਾਰ ਬਾਬੂ ਮਾਨ ਆਪਣੇ ਪਿੰਡ ਖੰਟ ਪਹੁੰਚੇ ਜਿੱਥੇ ਉਹਨਾਂ ਨੇ ਪਿੰਡ ਦੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਪਿੰਡ ਵਿੱਚ ਬਣੇ ਬੀਬੀ ਭਾਨੀ ਪੰਚਾਇਤੀ ਗਰਲਜ਼ ਕਾਲਜ ਵਿੱਚ ਵੀ ਗਏ।
ਜਿੱਥੇ ਉਨ੍ਹਾਂ ਵੱਲੋਂ ਆਪਣੇ ਅਧਿਆਪਕਾਂ ਇਲਾਕੇ ਦੇ ਕਿਸਾਨਾਂ ਅਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਡੂੰਘੀਆਂ ਵਿਚਾਰਾਂ ਵੀ ਕੀਤੀਆਂ ਤੇ ਪੂਰਾ ਦਿਨ ਹੀ ਪਿੰਡ ਵਿੱਚ ਬਿਤਾਇਆ।
ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੱਬੂ ਮਾਨ ਨੇ ਕਿਹਾ ਮੈਂ ਪਿੰਡ ਖੰਟ ਦੇ ਹੀ ਸਕੂਲ ਵਿੱਚ ਮੁੱਢਲੀ ਸਿੱਖਿਆ ਹਾਸਲ ਕੀਤੀ ਹੈ ਤੇ ਮੈਂ ਆਪਣੇ ਅਧਿਆਪਕ ਦੀਆਂ ਝਿੜਕਾਂ ਕਾਰਨ ਹੀ ਅੱਜ ਇੰਨੇ ਵੱਡੇ ਪੱਧਰ 'ਤੇ ਹਾਂ ਤੇ ਹਮੇਸ਼ਾ ਆਪਣੇ ਅਧਿਆਪਕਾਂ ਦਾ ਸਨਮਾਨ ਕਰਦਾ ਤੇ ਅੱਜ ਵੀ ਝੁਕ ਕੇ ਪੈਰੀਂ ਹੱਥ ਲਾਉਂਦਾ।
ਇਸ ਤੋਂ ਬਿਨਾਂ ਉਨ੍ਹਾਂ ਅੱਜ ਤੋਂ 10 ਸਾਲ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਵਾਲੇ ਕਾਰਪੋਰੇਟ ਅਦਾਰਿਆਂ ਬਾਰੇ ਗਾਏ ਗੀਤ ਦੇ ਜਵਾਬ 'ਚ ਆਖਿਆ ਕਿ ਅਗਰ ਤੁਸੀਂ ਕਿਤਾਬਾਂ ਪੜ੍ਹਦੇ ਹੋ ਤਾਂ ਤੁਹਾਡੇ 'ਚ ਅਜਿਹੀ ਐਡਵਾਂਸ ਜਾਣਕਾਰੀ ਆ ਹੀ ਜਾਂਦੀ ਹੈ ਕਿਤਾਬਾਂ ਬੰਦੇ ਨੂੰ 50 ਸਾਲ ਅੱਗੇ ਕਰ ਦਿੰਦੀਆਂ ਹਨ।