ਪੰਜਾਬ

punjab

ETV Bharat / state

ਕੋਰੋਨਾ ਹਦਾਇਤਾਂ ਤੇ ਡੀਜ਼ਲ 'ਚ ਹੋਏ ਵਾਧੇ ਕਾਰਨ ਆਟੋ ਦੀ ਸਵਾਰੀ ਹੁਣ ਹੋਈ ਮਹਿੰਗੀ

ਸਰਕਾਰ ਵੱਲੋਂ ਆਟੋ ਚਾਲਕਾਂ ਲਈ ਜਾਰੀ ਹਦਾਇਤਾਂ ਨੇ ਆਟੋ ਦੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਹੈ। ਜੋ ਕਿਰਾਇਆ ਪਹਿਲਾਂ 10 ਰੁਪਏ ਸੀ ਉਹ ਮਹਿੰਗੇ ਡੀਜ਼ਲ ਤੇ ਕੋਰੋਨਾ ਹਦਾਇਤਾਂ ਕਾਰਨ 15 ਰੁਪਏ ਕਰ ਦਿੱਤਾ ਗਿਆ ਹੈ।

ਫ਼ੋਟੋੋ
ਫ਼ੋਟੋੋ

By

Published : Oct 16, 2020, 9:03 AM IST

ਫਤਿਹਗੜ੍ਹ ਸਾਹਿਬ: ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਹਰ ਕਾਰੋਬਾਰ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਹਨ। ਇਸਦਾ ਖਾਸਾ ਅਸਰ ਆਟੋ ਚਾਲਕਾ 'ਤੇ ਵੀ ਪਿਆ ਹੈ। ਕੋਰੋਨਾ ਹਦਾਇਤਾਂ ਦੀ ਪਾਲਣਾ ਕਰਵਾਉਣ 'ਤੇ ਲੋਕਾਂ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਟੋ ਚਾਲਕਾਂ ਵੱਲੋਂ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ।

ਕੋਰੋਨਾ ਹਦਾਇਤਾਂ ਤੇ ਡੀਜ਼ਲ 'ਚ ਹੋਏ ਵਾਧੇ ਕਾਰਨ ਆਟੋ ਦੀ ਸਵਾਰੀ ਹੁਣ ਹੋਈ ਮਹਿੰਗੀ

ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਆਪਣੇ ਘਰ ਦੀ ਰੋਟੀ ਚਲਾਉਣੀ ਵੀ ਔਖੀ ਹੋ ਰਹੀ ਹੈ। ਆਟੋ ਚਾਲਕਾਂ ਵੱਲੋਂ ਕਿਰਾਏ ਵਿੱਚ ਕੀਤੇ ਗਏ ਵਾਧੇ ਦੀ ਲੋਕਾਂ ਨੇ ਹਮਾਇਤ ਵੀ ਕੀਤੀ ਹੈ। ਇਸ ਮੁੱਦੇ 'ਤੇ ਆਟੋ ਚਾਲਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਵਿੱਚ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲਗਭਗ ਦੋ ਮਹੀਨੇ ਤੱਕ ਉਨ੍ਹਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਰਿਹਾ, ਜਿਸ ਦੇ ਕਾਰਨ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਜਦੋਂ ਸਰਕਾਰ ਨੇ ਉਨ੍ਹਾਂ ਨੂੰ ਆਟੋ ਚਲਾਉਣ ਦੀ ਇਜਾਜ਼ਤ ਦਿੱਤੀ ਤਾਂ ਆਟੋ ਦੇ ਵਿੱਚ ਮਹਿਜ਼ ਤਿੰਨ ਸਵਾਰੀਆਂ ਬਿਠਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਦੇ ਨਾਲ ਡੀਜ਼ਲ ਖਰਚ ਵੀ ਪੂਰਾ ਨਹੀਂ ਹੁੰਦਾ। ਜਿਸ ਕਾਰਨ ਆਟੋ ਚਾਲਕਾਂ ਨੇ ਯਾਤਰੀ ਕਿਰਾਏ ਵਿੱਚ ਪੰਜ ਰੁਪਏ ਦਾ ਵਾਧਾ ਕਰਨ ਦਾ ਫੈਸਲਾ ਕੀਤਾ। ਪਹਿਲਾਂ ਆਮ ਕਰਾਇਆ 10 ਰੁਪਏ ਸੀ, ਜਿਸ ਨੂੰ ਵਧਾ ਕੇ 15 ਕਰ ਦਿੱਤਾ ਗਿਆ ਹੈ।

ਕੋਰੋਨਾ ਕਾਰਨ ਲੋਕਾਂ ਨੇ ਜਨਤਕ ਟਰਾਂਸਪੋਰਟ ਨੂੰ ਵਰਤਣ ਤੋਂ ਗੁਰੇਜ਼ ਕੀਤਾ ਹੈ। ਆਟੋ ਵੀ ਉਨ੍ਹਾਂ ਵਿੱਚੋਂ ਇੱਕ ਹਨ, ਜਿੱਥੇ ਪਹਿਲਾਂ ਆਟੋ ਵਿੱਚ 4-5 ਸਵਾਰੀਆਂ ਬੈਠਦੀਆਂ ਸਨ। ਹੁਣ ਉੱਥੇ ਸਿਰਫ਼ 2-3 ਸਵਾਰੀਆਂ ਹੀ ਬਿਠਾਈ ਜਾਂਦੀਆਂ ਹਨ, ਜਿਸ ਕਾਰਨ ਮਜਬੂਰੀ ਕਾਰਨ ਆਟੋ ਚਾਲਕਾਂ ਨੇ ਕਿਰਾਏ ਵਿੱਚ ਵਾਧਾ ਕੀਤਾ ਹੈ।

ABOUT THE AUTHOR

...view details