ਸ੍ਰੀ ਫ਼ਤਹਿਗੜ੍ਹ ਸਾਹਿਬ: ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੀਆਂ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਦਾ ਘੜਾ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਘੜਾ ਭੰਨਕੇ ਸਰਕਾਰ ਦੇ ਝੂਠੇ ਵਾਅਦਿਆਂ ਦਾ ਭਾਡਾਂ ਭੰਨਿਆ ਗਿਆ। ਪੰਜੋਲਾ ਨੇ ਕਿਹਾ ਕਿ ਆਪਣੀ ਜਾਣ ਨੂੰ ਜੋਖਮ ਵਿਚ ਪਾ ਕੇ ਕੋਰੋਨਾ ਫਰੰਟ ਲਾਇਨ 'ਤੇ ਕੰਮ ਰਹੀਆਂ ਆਸ਼ਾ ਵਰਕਰ ਇਕ ਦਰਜ਼ਨ ਦੇ ਕਰੀਬ ਪੌਜ਼ੀਟਿਵ ਪਾਈਆਂ ਗਈਆਂ ਹਨ।
ਸਰਕਾਰ ਨੇ ਆਸ਼ਾ ਵਰਕਰਾਂ ਦੇ ਭੱਤੇ ਵਿਚ ਕਟੋਤੀ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਕੌਰ ਚਪੜੌਦਾ ਕੁੱਟਮਾਰ ਦੀ ਸ਼ਿਕਾਰ ਹੋਈ ਹੈ, ਉਸ ਨੂੰ ਇਨਸਾਫ ਦਵਾਉਣ ਲਈ ਮੰਤਰੀ ਦੇ ਧਿਆਨ ਵਿਚ ਲਿਆਂਦਾ ਹੈ।
ਸੂਬਾ ਪ੍ਰਧਾਨ ਪੰਜੋਲਾ ਨੇ ਮੰਗ ਕਰਦਿਆਂ ਕਿਹਾ ਕਿ ਹਰਿਆਣਾ ਪੈਟਰਨ ਦੀ ਤਰਜ਼ 'ਤੇ ਫਿਕਸ ਮਹੀਨਾਵਾਰ ਭੱਤਾ ਦਿੱਤਾ ਜਾਵੇ, ਡੇਲੀਵੇਜ਼ ਕਾਮੇ ਐਲਾਨਿਆ ਜਾਵੇ, ਕੋਰੋਨਾ ਦਾ ਕੱਟਿਆ ਭੱਤਾ ਬਹਾਲ ਕੀਤਾ ਜਾਵੇ, ਸਮਾਰਟ ਫੋਨ ਦਿੱਤੇ ਜਾਣ ਅਤੇ 15 ਹਜ਼ਾਰ ਤਨਖਾਹ ਦਿੱਤੀ ਜਾਵੇ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਜਲਦ ਮੰਗਾਂ ਨਾਂ ਮੰਨੀਆਂ ਤਾਂ 29 ਸਤੰਬਰ ਨੂੰ ਕੈਪਟਨ ਦੀ ਕੋਠੀ ਦਾ ਘਿਰਾਓ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।