ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਭਗਤ ਯੂਨੀਵਰਸਿਟੀ ਨੇ ਇੱਕ ਵੱਡਾ ਮਾਅਰਕਾ ਮਾਰਦਿਆਂ ਹੋਇਆਂ ਡੈਂਟਲ ਕਾਲਜ ਵਿੱਚ ਆਰਟੀਫੀਸ਼ਲ ਅੰਗ ਬਣਾਉਣ ਦਾ ਵਿੰਗ ਸਥਾਪਤ ਕੀਤਾ ਹੈ। ਸਰੀਰ ਦੇ ਅੰਗ ਜਿਸ ਤਰ੍ਹਾਂ ਹੱਥ ਦੀਆਂ ਉਂਗਲਾਂ, ਚੀਚੀ, ਉਂਗਲੀ, ਅੰਗੁਠਾ, ਕੰਨ, ਮੂੰਹ ਦਾ ਕੋਈ ਵੀ ਹਿੱਸਾ ਬਣਾਵਟੀ ਢੰਗ ਦੇ ਨਾਲ ਬਣਾ ਕੇ ਲੋੜਵੰਦ ਵਿਅਕਤੀਆਂ ਦੇ ਲਗਾਏ ਜਾ ਸਕਣਗੇ ।
ਡੈਂਟਲ ਹਸਪਤਾਲ 'ਚ ਹੁਣ ਤਿਆਰ ਹੋ ਸਕਣਗੇ ਸਰੀਰ ਦੇ ਆਰਟੀਫੀਸ਼ਲ ਅੰਗ:ਚਾਂਸਲਰ ਡਾ ਜ਼ੋਰਾ ਸਿੰਘ ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ ਜ਼ੋਰਾ ਸਿੰਘ ਨੇ ਦੱਸਿਆ, ਕਿ ਯੂਨੀਵਰਸਿਟੀ ਦੇ ਡੈਂਟਲ ਕਾਲਜ ਵਿੱਚ ਸਰੀਰ ਦੇ ਕਿਸੇ ਵੀ ਅੰਗ ‘ਤੇ ਹੁਣ ਬਨਾਉਟੀ ਪਾਰਟਸ ਲਗਾਏ ਜਾ ਸਕਦੇ ਹਨ। ਜੋ ਕਿ ਯੂਨੀਵਰਸਿਟੀ ਦੇ ਡੈਂਟਲ ਹਸਪਤਾਲ ਵਿੱਚ ਤਿਆਰ ਹੋਣਗੇ।
ਯੂਨੀਵਰਸਿਟੀ ਵਿੱਚ ਤਿਆਰ ਹੋਣ ਵਾਲੇ ਇਹ ਅੰਗ ਬਹੁਤ ਘੱਟ ਕੀਮਤ ‘ਤੇ ਲੋਕਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ, ਕਿ ਅਸੀਂ ਨਕਲੀ ਅੰਗ ਵੇਚ ਕੇ ਕੋਈ ਪੈਸਾ ਨਹੀਂ ਕਮਾਉਣਾ, ਸਗੋਂ ਲੋੜਵੰਦਾਂ ਲੋਕਾਂ ਦੀ ਲੋੜ ਨੂੰ ਦੇਖ ਕੇ ਸੇਵਾ ਕਰਨੀ ਹੈ। ਉਨ੍ਹਾਂ ਮੁਤਾਬਿਕ ਅਜਿਹਾ ਹੋਣ ਨਾਲ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਵਿੱਚੋਂ ਕੱਢਿਆ ਜਾ ਸਕਦਾ ਹੈ।
ਇਸ ਮੌਕੇ ਪਹੁੰਚੇ ਕਈ ਮਹਾਨ ਡਾਕਟਰਾਂ ਨੇ ਵੱਡੀ ਸਕਰੀਨ ‘ਤੇ ਇਨ੍ਹਾਂ ਡਾਕਟਰਾਂ ਵੱਲੋਂ ਇਨ੍ਹਾਂ ਨਕਲੀ ਅੰਗਾਂ ਦੀ ਬਣਤਰ ਬਾਰੇ ਸਾਰੀ ਜਾਣਕਾਰੀ ਵੀ ਸਾਂਝੀ ਕੀਤੀ, ਤੇ ਨਾਲ ਹੀ ਇਨ੍ਹਾਂ ਅੰਗਾਂ ਨੂੰ ਕਿਵੇਂ ਇਸਤਮਾਲ ਕਰਨਾ ਹੈ। ਉਸ ਬਾਰੇ ਵੀ ਚਰਚਾ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਨੂੰ ਇਨ੍ਹਾਂ ਅੰਗਾਂ ਬਾਰੇ ਜਾਣੂ ਕਰਵਾਇਆ।
ਇਹ ਵੀ ਪੜ੍ਹੋ:PCS ਦੀ ਪ੍ਰੀਖਿਆ ਵਿੱਚ ਅਭਿਸ਼ੇਕ ਨੇ ਦੂਜਾ ਸਥਾਨ ਹਾਸਿਲ ਕੀਤਾ