ਫਤਿਹਗੜ੍ਹ ਸਾਹਿਬ:ਲੜਕੀਆਂ ਦੇ ਮਾਪੇ ਆਪਣੀਆਂ ਧੀਆਂ ਨੂੰ ਖੁਸ਼ੀ-ਖੁਸ਼ੀ ਵਿਆਹ ਕਰਕੇ 'ਤੇ ਹਰ ਇੱਕ ਜਰੂਰਤਾਂ ਪੂਰੀਆਂ ਕਰਕੇ ਭੇਜਦੇ ਹਨ। ਪਰ ਉਸ ਵੇਲੇ ਮਾਪਿਆਂ ਦੀਆਂ ਖੁਸ਼ੀਆਂ 'ਚ ਗਮੀ ਆ ਜਾਂਦੀ ਹੈ। ਜਦੋਂ ਉਨ੍ਹਾਂ ਦੀ ਧੀ ਦਾਜ ਦੀ ਬਲੀ ਚੜ੍ਹ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾਦਾਜ ਦਹੇਜ਼ ਲਈ ਤੰਗ ਪ੍ਰੇਸ਼ਾਨ ਕਰਨ ’ਤੇ ਇੱਕ ਵਿਆਹੁਤਾ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਉਸਦੇ ਪਤੀ ਅਤੇ ਉਸਦੀ ਨਨਾਣ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਵਾਸੀ ਦੁਲਵਾ ਖਮਾਣੋਂ ਨੇ ਦੱਸਿਆ, ਕਿ ਉਸਦੀ ਲੜਕੀ ਮਨਦੀਪ ਕੌਰ ਦਾ ਵਿਆਹ 25 ਮਾਰਚ 2016 ਨੂੰ ਸੁਨੀਲ ਕੁਮਾਰ ਵਾਸੀ ਬ੍ਰਾਹਮਣ ਮਾਜਰਾ ਸਰਹਿੰਦ ਮੰਡੀ ਨਾਲ ਹੋਇਆ ਸੀ। ਉਨਾਂ ਦੱਸਿਆ ਕਿ ਵਿਆਹ ਵਿੱਚ ਉਸਨੇ ਆਪਣੀ ਹੈਸੀਅਤ ਨਾਲੋਂ ਵੱਧ ਦਾਜ ਦਹੇਜ ਦਾ ਸਮਾਨ ਦਿੱਤਾ ਸੀ 'ਤੇ ਉਹ ਸਰਕਾਰੀ ਸਕੂਲ ਵਿੱਚ ਚੌਂਕੀਦਾਰ ਦੀ ਪੋਸਟ ਤੋਂ ਰਿਟਾਇਰ ਹੈ। ਉਸਨੇ ਦੱਸਿਆ ਕਿ ਮਨਦੀਪ ਕੌਰ ਦਾ ਇੱਕ 4 ਸਾਲਾਂ ਦਾ ਬੇਟਾ ਵੀ ਹੈ।
ਮਨਦੀਪ ਕੌਰ ਦੀ ਨਨਾਣ ਮੀਨੂੰ ਜਿਸ ਦਾ ਤਲਾਕ ਹੋ ਚੁੱਕਾ ਹੈ। ਉਹ ਆਪਣੇ ਭਰਾ ਸੁਨੀਲ ਕੁਮਾਰ ਕੋਲ ਰਹਿ ਰਹੀ ਹੈ, ਜੋ ਕਿ ਵਿਦੇਸ਼ ਜਾਣਾ ਚਾਹੁੰਦੀ ਹੈ। ਇਸ ਲਈ ਉਸਦੀ ਲੜਕੀ ਦਾ ਪਤੀ ਅਤੇ ਉਸਦੀ ਨਨਾਣ ਉਸ ਤੋਂ ਕਥਿਤ ਤੌਰ ’ਤੇ ਗਹਿਣਿਆਂ ਦੀ ਮੰਗ ਕਰਦੇ ਸਨ ਅਤੇ ਕਥਿਤ ਤੌਰ ’ਤੇ 5 ਲੱਖ ਰੁਪਏ ਦੀ ਵੀ ਮੰਗ ਕਰਦੇ ਸਨ ਤਾਂ ਜੋ ਉਸਦੀ ਨਨਾਣ ਵਿਦੇਸ਼ ਜਾ ਸਕੇ।