ਸ੍ਰੀ ਫਤਿਹਗੜ੍ਹ ਸਾਹਿਬ :ਦਸੰਬਰ 2022 ਵਿੱਚ ਕੈਨੇਡਾ ਵਿਖੇ ਸਿੱਖ ਲੜਕੀ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੈਨੇਡੀਅਨ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪਵਨਪ੍ਰੀਤ ਨੂੰ ਉਸਦੇ ਦੋਸਤ ਧਰਮਵੀਰ ਧਾਲੀਵਾਲ ਨੇ ਗੋਲੀਆਂ ਮਾਰੀਆਂ ਸੀ। ਇਸ ਮਾਮਲੇ 'ਚ ਕੈਨੇਡਾ 'ਚ ਹੀ ਰਹਿੰਦੀ ਧਰਮਵੀਰ ਦੀ ਮਾਂ ਅਤੇ ਭਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਧਰਮਵੀਰ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ। ਕੈਨੇਡਾ ਪੁਲਿਸ ਦੀ ਇਸ ਕਾਰਵਾਈ ਉਪਰ ਖੰਨਾ ਦੇ ਨੇੜਲੇ ਪਿੰਡ ਕੁਲਾਹੜ ਵਿਖੇ ਰਹਿੰਦੇ ਪਵਨਪ੍ਰੀਤ ਦੇ ਮਾਪਿਆਂ ਨੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।ਮ੍ਰਿਤਕ ਪਵਨਪ੍ਰੀਤ ਕੌਰ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਨੂੰ ਮਿਹਨਤ ਮਜ਼ਦੂਰੀ ਕਰਕੇ ਕੈਨੇਡਾ ਭੇਜਿਆ ਸੀ। ਉਸਦੀ ਵੱਡੀ ਧੀ ਪਵਨਪ੍ਰੀਤ ਕੌਰ ਦਾ ਵਿਆਹ ਪੰਜਾਬ ਆ ਕੇ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੜ ਕੈਨੇਡਾ ਜਾ ਕੇ ਉਸਦੀ ਧੀ ਆਪਣਾ ਭਵਿੱਖ ਬਣਾਉਣ ਲਈ ਦਿਨ ਰਾਤ ਮਿਹਨਤ ਕਰਨ ਲੱਗੀ ਸੀ। ਪ੍ਰੰਤੂ ਕੈਨੇਡਾ ਚ 4 ਦਸੰਬਰ ਦੀ ਰਾਤ ਨੂੰ ਗੈਸ ਸਟੇਸ਼ਨ ਉਪਰ ਉਸਦੀ ਧੀ ਨੂੰ ਗੋਲੀਆਂ ਮਾਰੀਆਂ ਗਈਆਂ। ਉਹਨਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਹ ਕਤਲ ਧਰਮਵੀਰ ਧਾਲੀਵਾਲ ਨੇ ਕੀਤਾ ਹੈ। ਕਿਉਂਕਿ ਧਰਮਵੀਰ ਉਸਦੀ ਧੀ ਨੂੰ ਬਲੈਕਮੇਲ ਕਰਦਾ ਆ ਰਿਹਾ ਸੀ। ਉਸਨੂੰ ਵਿਆਹ ਕਰਾਉਣ ਲਈ ਦਬਾਅ ਬਣਾਉਂਦਾ ਸੀ।
ਦਮਨਵੀਰ ਦਾ ਭੋਗ ਵੀ ਪਾ ਦਿੱਤਾ ਗਿਆ: ਪ੍ਰੰਤੂ ਕੈਨੇਡਾ ਦਾ ਕਾਨੂੰਨ ਵੱਖ ਹੋਣ ਕਰਕੇ ਪੁਲਿਸ ਨੇ ਆਪਣੇ ਪੱਧਰ ਉਪਰ ਜਾਂਚ ਕੀਤੀ। ਕੈਨੇਡੀਅਨ ਪੁਲਿਸ ਦੀ ਜਾਂਚ ਵਿੱਚ ਸਭ ਕੁਝ ਸਪੱਸ਼ਟ ਹੋ ਗਿਆ। ਕੈਨੇਡੀਅਨ ਪੁਲਿਸ ਨੇ ਦਮਨਵੀਰ ਦੀ ਮਾਂ ਅਤੇ ਭਰਾ ਨੂੰ 18 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ। ਕਿਉਂਕਿ ਦਮਨਵੀਰ ਦੇ ਕਤਲ ਕਰਨ ਮਗਰੋਂ ਉਸਦੀ ਮਾਂ ਅਤੇ ਭਰਾ ਨੇ ਪੂਰਾ ਸਾਥ ਦਿੱਤਾ ਸੀ। ਮਾਂ ਤੇ ਭਰਾ ਵੱਲੋਂ ਇਹ ਡਰਾਮਾ ਕੀਤਾ ਗਿਆ ਸੀ ਕਿ ਦਮਨਵੀਰ ਨੇ ਨਿਆਗਰਾ ਫਾਲ 'ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ। ਦਮਨਵੀਰ ਦਾ ਭੋਗ ਵੀ ਪਾ ਦਿੱਤਾ ਗਿਆ ਸੀ। ਪ੍ਰੰਤੂ ਕੈਨੇਡਾ ਪੁਲਿਸ ਨੇ ਇਸ ਡਰਾਮੇ ਤੋਂ ਬਾਅਦ ਵੀ ਜਾਂਚ ਜਾਰੀ ਰੱਖੀ। ਹੁਣ ਦਮਨਵੀਰ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ। ਜਿਸਦੀ ਸੂਚਨਾ ਕੈਨੇਡਾ ਪੁਲਸ ਨੇ ਫੋਨ ਰਾਹੀਂ ਉਹਨਾਂ ਨੂੰ ਦਿੱਤੀ। ਉਹਨਾਂ ਨੂੰ ਆਸ ਹੈ ਕਿ ਕੈਨੇਡਾ ਪੁਲਿਸ ਛੇਤੀ ਹੀ ਕਾਤਲ ਨੂੰ ਗ੍ਰਿਫਤਾਰ ਕਰ ਲਵੇਗੀ। ਪੁਲਿਸ ਨੇ 2 ਕਥਿਤ ਦੋਸ਼ੀਆਂ ਨੂੰ ਪਹਿਲਾਂ ਕੀਤਾ ਗ੍ਰਿਫਤਾਰ ਕੈਨੇਡਾ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਧਰਮਵੀਰ ਧਾਲੀਵਾਲ ਦਾ ਕੱਦ ਕਰੀਬ 5 ਫੁੱਟ 8 ਇੰਚ ਅਤੇ ਵਜ਼ਨ 170 ਪੌਂਡ ਹੈ। ਇਸ ਦੇ ਨਾਲ ਹੀ ਉਸਦੇ ਖੱਬੇ ਹੱਥ 'ਤੇ ਇੱਕ ਟੈਟੂ ਵੀ ਬਣਿਆ ਹੋਇਆ ਹੈ।