ਸ੍ਰੀ ਫ਼ਤਹਿਗੜ੍ਹ ਸਾਹਿਬ:ਹਲਕਾ ਅਮਲੋਹ ਦੇ ਵਿਧਾਇਕ ਤੇ ਨਗਰ ਕੋਂਸਲ ਅਮਲੋਹ ਵੱਲੋਂ ਅਮਲੋਹ ਸ਼ਹਿਰ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਜੱਜ ਕਲੋਨੀ ਇਹਨਾਂ ਦਾਅਵਿਆ ਦੀ ਪੋਲ ਖੋਲ ਰਹੀ ਹੈ। ਜਿਸ ਦੇ ਵਾਸੀ ਨਰਕ ਜਿੰਦਗੀ ਜੀਣ ਲਈ ਮਜਬੂਰ ਹਨ।
ਵਿਕਾਸ ਦੀ ਗੁਹਾਰ ਲੈਕੇ ਇਸ ਕਲੋਨੀ ਦੇ ਵਾਸੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਦਫਤਰ ਪੁੱਜੇ ਜਿਸ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਜੱਜ ਕਲੋਨੀ ਦਾ ਦੌਰਾ ਕੀਤਾ।
ਜਿੱਥੇ ਇਸ ਕਲੋਨੀ ਦੀਆਂ ਕੱਚੀਆਂ ਗਲੀਆਂ ਵਿੱਚ ਵੱਡੀ ਪੱਧਰ ਤੇ ਚਿੱਕੜ ਅਤੇ ਪਾਣੀ ਭਰਿਆ ਦਿਖਾਈ ਦਿੱਤਾ ਉੱਥੇ ਪੀਣ ਵਾਲਾ ਪਾਣੀ ਵੀ ਸ਼ੁੱਧ ਨਹੀਂ ਦਿੱਤਾ ਜਾ ਰਿਹਾ। ਨਾ ਸਟਰਿਟ ਲਾਇਟਾਂ ਅਤੇ ਨਾ ਹੀ ਕੋਈ ਸੜਕ ਇਸ ਕਲੋਨੀ ਵਿੱਚ ਬਣਾਈ ਗਈ ਹੈ। ਲੋਕਾਂ ਦਾ ਗਲੀਆਂ ਵਿੱਚ ਖੜੇ ਗੰਦੇ ਪਾਣੀ ਕਾਰਨ ਘਰਾਂ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ।